ਅਮਰੀਕਾ ਦੇ ਮਸ਼ਹੂਰ ਸੀਆਈਏ ਏਜੰਟ ਦਾ ਦੇਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੀਆਈਏ ਦੇ ਸਾਬਕਾ ਏਜੰਟ ਟੋਨੀ ਮੈਂਡੇਜ਼ ਦਾ ਸ਼ਨਿਚਰਵਾਰ ਨੂੰ ਦੇਹਾਂਤ ਹੋ ਗਿਆ। ਦੱਸ ਦਈਏ ਕਿ ਉਹ ਲੰਮੇ ਸਮੇਂ ਤੋਂ ਪਾਰਕਿੰਸਨ'ਸ ਦੀ ਬੀਮਾਰੀ ਨਾਲ ਜੂਝ ਰਿਹੇ ਸਨ....

Tony Mendez

ਵਾਸਿੰਗਟਨ: ਸੀਆਈਏ ਦੇ ਸਾਬਕਾ ਏਜੰਟ ਟੋਨੀ ਮੈਂਡੇਜ਼ ਦਾ ਸ਼ਨਿਚਰਵਾਰ ਨੂੰ ਦੇਹਾਂਤ ਹੋ ਗਿਆ। ਦੱਸ ਦਈਏ ਕਿ ਉਹ ਲੰਮੇ ਸਮੇਂ ਤੋਂ ਪਾਰਕਿੰਸਨ'ਸ ਦੀ ਬੀਮਾਰੀ ਨਾਲ ਜੂਝ ਰਿਹੇ ਸਨ। ਉਨ੍ਹਾਂ ਨੇ 1980 'ਚ ਅਮਰੀਕੀ ਬੰਧਕਾਂ ਨੂੰ ਇਰਾਨ ਤੋਂ ਅਜ਼ਾਦ ਕਰਾਉਣ ਲਈ ਸ਼ਾਨਦਾਰ  ਯੋਜਨਾ ਅਪਨਾਈ ਸੀ। ਹਾਲੀਵੁਡ ਫਿਲਮ ਆਰਗੋ ਨੇ ਉਨ੍ਹਾਂ ਨੂੰ ਅਮਰ ਕਰ ਦਿਤਾ ਸੀ।

ਟੋਨੀ ਮੈਂਡੇਜ਼ ਨੇ 78 ਸਾਲ ਦੀ ਉਮਰ 'ਚ ਅੰਤਮ ਸਾਹ ਲਏ। ਉਨ੍ਹਾਂ ਦੇ ਪਰਵਾਰ ਵਾਲਿਆਂ ਨੇ ਦੱਸਿਆ ਕਿ ਮੈਂਡੇਜ਼ ਨੂੰ ਨੇਵਾਡਾ ਦੇ ਨੇੜੇ ਦੇ ਇਕ ਪ੍ਰਾਈਵੇਟ ਕਬਰਿਸਤਾਨ 'ਚ ਦਫਨਾਇਆ ਜਾਵੇਗਾ। ਅਮਰੀਕੀ ਅਧਿਕਾਰੀ ਕਿ੍ਰਸਟੀ ਫਲੇਚਰ ਨੇ ਉਨ੍ਹਾਂ ਦੇ ਪਰਵਾਰ ਵਾਲਿਆਂ ਦੇ ਬਿਆਨ ਨੂੰ ਟ​ਵੀਟ ਕੀਤਾ ਹੈ। ਪਰਵਾਰ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਟੋਨੀ ਮੈਂਡੇਜ ਅਤੇ ਉਨ੍ਹਾਂ ਦੀ ਪਤਨੀ ਜੋਨਾ ਮੈਂਡੇਜ ਨੇ ਇਕ ਪਬਲਿਸ਼ਰ ਨੂੰ ਅਪਣੀ ਕਿਤਾਬ ਦਿਤੀ ਸੀ। ਅਪਣੀ ਕਹਾਣੀਆਂ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਦੀ ਮੌਤ ਹੋ ਗਈ। ਉਹ ਪਿਛਲੇ 10 ਸਾਲਾਂ ਤੋਂ ਪਾਰਕਿੰਸਨ'ਸ ਦੀ ਬੀਮਾਰੀ ਨਾਲ ਜੂਝ ਰਹੇ ਸਨ।

ਜਦੋਂ 1979 'ਚ ਤਹਿਰਾਨ 'ਚ ਇਰਾਨੀ ਫੌਜ ਨੇ ਅਮਰੀਕੀ ਦੂਤਾਵਾਸ 'ਤੇ ਕਬਜ਼ਾ ਕਰ ਲਿਆ ਸੀ, ਤਾਂ ਕੁੱਝ ਕੂਟਨੀਤਿਕ ਪਿਛਲੇ ਦਰਵਾਜ਼ੇ ਤੋਂ ਭਜਣ 'ਚ ਸਫਲ ਰਹੇ ਅਤੇ ਉਨ੍ਹਾਂ ਨੇ ਕੈਨੇਡੀਅਨ ਦੂਤਾਵਾਸ 'ਚ ਸ਼ਰਨ ਲਈ। ਸਿਕ੍ਰੇਟ ਪਲਾਨ ਦੇ ਮਾਹਿਰ ਮੈਂਡੇਜ ਨੇ ਫਸੇ ਹੋਏ ਅਮਰੀਕੀ ਨੂੰ ਬਚਾਉਣ ਲਈ ਇਕ ਪਲਾਨ ਬਣਾਇਆ ਅਤੇ ਇਸ ਪੂਰੇ ਪਲਾਨ ਨੂੰ ਹਾਲੀਵੁਡ ਦੀ ਸਾਇੰਸ ਫਿਕਸ਼ਨ ਮੂਵੀ ਅਰਗੋ ਦੇ ਰਾਹੀ ਵਖਾਇਆ ਗਿਆ ਹੈ।

ਫਿਲਮ 'ਚ ਵਖਾਇਆ ਗਿਆ ਹੈ ਕਿ ਨਕਲੀ ਕੈਨੇਡੀਅਨ ਪਾਸਪੋਰਟ ਨਾਲ ਲੈਸ ਛੇ ਅਮਰੀਕੀ ਡਿਪਲੋਮੈਟਿਕ ਸੁਰੱਖਿਆ 'ਚ ਸੰਨ੍ਹ ਲਗਾਕੇ ਇਰਾਨ ਗਏ ਅਤੇ 27 ਜਨਵਰੀ, 1980 ਨੂੰ ਫਸੇ ਹੋਏ ਸਾਰੇ ਅਮਰੀਕੀ ਲੋਕਾਂ ਨੂੰ ਬਾਹਰ ਕੱਢਿਆ। ਇਸ ਫਿਲਮ ਨੇ ਸਾਲ 2013 'ਚ ਤਿੰਨ ਔਸਕਰ ਜਿੱਤੇ ਅਤੇ ਇਸ ਨੂੰ ਬੈਸਟ ਮੋਸ਼ਨ ਫਿਲਮ ਨਾਲ ਵੀ ਨਵਾਜਿਆ ਗਿਆ।