ਮਾਲੀ: ਸੰਯੁਕਤ ਰਾਸ਼ਟਰ ਦੇ ਫੌਜੀਆਂ 'ਤੇ ਹਮਲਾ,10 ਦੀ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਫਰੀਕਾ ਦੇ ਅਠਵੇਂ ਸੱਭ ਤੋਂ ਵੱਡੇ ਦੇਸ਼ ਮਾਲੀ ਦੇ ਉੱਤਰੀ ਇਲਾਕੇ 'ਚ ਐਤਵਾਰ ਨੂੰ ਅਲਕਾਇਦਾ ਨਾਲ ਜੁੜੇ ਕੁੱਝ ਅਤਿਵਾਦੀਆਂ ਨੇ ਇਥੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਸੈਨਿਕਾਂ...

jihadist attack

ਬਮਾਕੋ: ਅਫਰੀਕਾ ਦੇ ਅਠਵੇਂ ਸੱਭ ਤੋਂ ਵੱਡੇ ਦੇਸ਼ ਮਾਲੀ ਦੇ ਉੱਤਰੀ ਇਲਾਕੇ 'ਚ ਐਤਵਾਰ ਨੂੰ ਅਲਕਾਇਦਾ ਨਾਲ ਜੁੜੇ ਕੁੱਝ ਅਤਿਵਾਦੀਆਂ ਨੇ ਇਥੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਸੈਨਿਕਾਂ 'ਤੇ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਅਲਜੀਰਿਆ ਦੀ ਸਰਹੱਦ ਦੇ ਨੇੜੇ ਹੋਏ ਇਸਲਾਮਿਕ ਅਤਿਵਾਦੀਆਂ ਦੇ ਇਸ ਹਮਲੇ 'ਚ ਚਾਡ ਦੇ 10 ਸ਼ਾਂਤੀ ਸੈਨਿਕਾਂ ਦੀ ਮੌਤ ਹੋਈ, ਜਦੋਂ ਕਿ 20 ਤੋਂ ਜ਼ਿਆਦਾ ਲੋਗ ਗੰਭੀਰ  ਰੂਪ 'ਚ ਜਖ਼ਮੀ ਵੀ ਹੋਏ।  

ਦੱਸ ਦਈਏ ਕਿ ਮਾਲੀ ਦੇ ਸਥਾਨਕ ਲੋਕਾਂ ਨੇ ਇਸ ਹਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਹਮਲਾਵਰ ਕਾਰ ਅਤੇ ਬਾਇਕ 'ਤੇ ਸਵਾਰ ਹੋ ਕੇ ਸੰਯੁਕਤ ਰਾਸ਼ਟਰ ਦੇ ਕੈਂਪ ਦੇ ਕੋਲ ਪੁੱਜੇ ਸਨ। ਹਾਲਾਂਕਿ ਹੁਣ ਤੱਕ ਹਮਲਾਵਰਾਂ ਦੀ ਸਪੱਸ਼ਟ ਗਿਣਤੀ ਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਦੂਜੇ ਪਾਸੇ ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਕੁੱਝ ਸ਼ਾਂਤੀ ਸੈਨਿਕਾਂ ਨੇ ਜਵਾਬੀ ਕਾਰਵਾਈ ਦੇ ਦੌਰਾਨ ਹਮਲਾਵਰਾਂ ਦੇ ਦਲ 'ਚ ਸ਼ਾਮਿਲ ਲੋਕਾਂ ਨੂੰ ਮਾਰ ਗਿਰਾਇਆ ਹੈ।  

ਇਸ ਹਮਲੇ ਤੋਂ ਬਾਅਦ ਮਾਲੀ 'ਚ ਕੈਨੇਡਾ ਦੇ ਦੂਤਾਵਾਸ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਲਾਸ਼ਾਂ ਦੇ ਪਰਵਾਰਾਂ ਦੇ ਪ੍ਰਤੀ ਅਪਣੀ  ਹਮਦਰਦੀ ਜਾਹਿਰ ਕੀਤੀ ਹੈ। ਉਥੇ ਹੀ ਸੰਯੁਕਤ ਰਾਸ਼ਟਰ ਦੇ ਜਰਨਲ ਸਕੱਤਰ ਨੇ ਵੀ ਇਸ ਹਮਲੇ ਤੋਂ ਬਾਅਦ ਬਿਆਨ ਜਾਰੀ ਕਰਦੇ ਹੋਏ ਇਸ ਨੂੰ ਨਿੰਦਣਯੋਗ ਕਰਾਰ ਦਿਤਾ ਹੈ। ਦੱਸ ਦਈਏ ਕਿ ਸਾਲ 2012 ਤੋਂ ਹੀ ਅਤਿਵਾਦੀ ਦਹਿਸ਼ਤ ਨਾਲ ਜੂਝ ਰਿਹਾ ਮਾਲੀ ਅਫਰੀਕਾ ਦਾ ਅੱਠਵਾਂ ਸੱਭ ਤੋਂ ਵੱਡਾ ਦੇਸ਼ ਹੈ।

ਸਾਲ 2012 ਦਾ ਸ਼ੁਰੂਆਤ 'ਚ ਇੱਥੇ ਇਸਲਾਮਿਕ ਅਤਿਵਾਦੀਆਂ ਦਾ ਦਬਦਬਾ ਵਧਾਉਣ ਤੋਂ ਬਾਅਦ ਸੰਯੁਕਤ ਰਾਸ਼ਟਰ ਤੋਂ ਸ਼ਾਂਤੀ ਮਿਸ਼ਨ ਦੀ ਸ਼ੁਰੂਆਤ ਹੋਈ ਸੀ। ਫਿਲਹਾਲ ਇਸ ਮਿਸ਼ਨ ਦੇ ਤਹਿਤ ਇੱਥੇ 12 ਹਜ਼ਾਰ ਤੋਂ ਜ਼ਿਆਦਾ ਲੋਕ ਕੰਮ ਕਰ ਰਹੇ ਹਨ।