International News: ਤੁਰਕੀ ਦੇ ਸਕੀ ਰਿਜ਼ੋਰਟ ਦੇ ਹੋਟਲ ’ਚ ਲੱਗੀ ਅੱਗ, 10 ਮੌਤਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

International News: ਘਬਰਾਹਟ ’ਚ ਦੋ ਵਿਅਕਤੀਆਂ ਨੇ ਇਮਾਰਤ ਤੋਂ ਮਾਰੀ ਛਾਲ, ਹੋਈ ਮੌਤ

Fire breaks out in Turkish ski resort hotel,ten dead

 

International News: ਤੁਰਕੀ ਦੇ ਉਤਰੀ-ਪਛਮੀ ਇਲਾਕੇ ’ਚ ਸਥਿਤ ਇਕ ਸਕੀ ਰਿਜ਼ੋਰਟ ਦੇ ਇਕ ਹੋਟਲ ਵਿਚ ਮੰਗਲਵਾਰ ਨੂੰ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਅਤੇ 32 ਲੋਕ ਜ਼ਖ਼ਮੀ ਹੋ ਗਏ। ਸਰਕਾਰੀ ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਦਿਤੀ। ਅਨਾਦੋਲੂ ਏਜੰਸੀ ਮੁਤਾਬਕ ਬੋਲੂ ਸੂਬੇ ’ਚ ਦੇਰ ਰਾਤ ਕਾਰਤਲਕਾਯਾ ਰਿਜ਼ੋਰਟ ਹੋਟਲ ਦੇ ਰੈਸਟੋਰੈਂਟ ’ਚ ਅੱਗ ਲੱਗ ਗਈ। 

ਗਵਰਨਰ ਅਬਦੁੱਲਅਜ਼ੀਜ਼ ਅਯਦੀਨ ਨੇ ਅਨਾਦੋਲੂ ਨੂੰ ਦਸਿਆ, ‘‘ਘਬਰਾਹਟ ਵਿਚ ਇਮਾਰਤ ਤੋਂ ਛਾਲ ਮਾਰਨ ਕਾਰਨ ਦੋ ਪੀੜਤਾਂ ਦੀ ਮੌ ਹੋ ਗਈ।’’ ਜਾਣਕਾਰੀ ਦਿੰਦੇ ਹੋਏ ਅਯਦੀਨ ਨੇ ਦਸਿਆ ਕਿ ਹੋਟਲ ’ਚ ਕਰੀਬ 234 ਮਹਿਮਾਨ ਠਹਿਰੇ ਹੋਏ ਸਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ।