ਕਰਾਚੀ ਦੇ ਸ਼ਾਪਿੰਗ ਪਲਾਜ਼ਾ ਵਿਚ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 28

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

80 ਲੋਕ ਹਨ ਲਾਪਤਾ, ਬਚਾਅ ਕਾਰਜ ਜਾਰੀ

Karachi shopping plaza fire death toll reaches 28

ਕਰਾਚੀ : ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਇਕ ਪੁਰਾਣੇ ਸ਼ਾਪਿੰਗ ਪਲਾਜ਼ਾ ਵਿਚ ਲੱਗੀ ਭਿਆਨਕ ਅੱਗ ਨੇ ਭਾਰੀ ਤਬਾਹੀ ਮਚਾਈ ਹੈ। ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 28 ਹੋ ਗਈ ਹੈ, ਜਦਕਿ 80 ਹੋਰ ਲੋਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਲਈ ਮਲਬੇ ਵਿਚ ਬਚਾਅ ਕਾਰਜ ਜਾਰੀ ਹਨ।

 ਇਹ ਅੱਗ ਸਨਿਚਰਵਾਰ ਰਾਤ ਨੂੰ ਗੁਲ ਸ਼ਾਪਿੰਗ ਪਲਾਜ਼ਾ ਦੀ ਬੇਸਮੈਂਟ ਵਿਚ ਇਕ ਦੁਕਾਨ ਤੋਂ ਸ਼ੁਰੂ ਹੋਈ ਸੀ ਅਤੇ ਤੇਜ਼ੀ ਨਾਲ ਪੂਰੀ ਇਮਾਰਤ ਵਿਚ ਫੈਲ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ’ਤੇ ਕਾਬੂ ਪਾਉਣ ਲਈ ਲਗਭਗ 34 ਘੰਟੇ ਦਾ ਸਮਾਂ ਲੱਗਾ।