ਚੀਨ ਨੇ ਵਿਦੇਸ਼ੀ ਸੈਲਾਨੀਆਂ ਲਈ ਬੰਦ ਕੀਤੇ ਤਿੱਬਤ ਦੇ ਦਰਵਾਜੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਚੀਨ ਨੇ ਤਿੱਬਤ ਵਿਚ ਵਿਦੇਸ਼ੀ ਸੈਲਾਨੀਆਂ ਦੀ ਆਵਾਜਾਈ 'ਤੇ ਪਾਬੰਦੀ ਲਗਾ ਦਿਤੀ ਹੈ। ਬੁਧਵਾਰ ਨੂੰ ਇਥੋਂ ਦੀਆਂ ਟ੍ਰੈਵਲ ਏਜੰਸੀਆਂ ਨੂੰ ਕਿਹਾ ਗਿਆ ਕਿ ਉਹ ਵਿਦੇਸ਼ੀ.....

China's Tibetan doors closed for foreign tourists

ਬੀਜਿੰਗ : ਚੀਨ ਨੇ ਤਿੱਬਤ ਵਿਚ ਵਿਦੇਸ਼ੀ ਸੈਲਾਨੀਆਂ ਦੀ ਆਵਾਜਾਈ 'ਤੇ ਪਾਬੰਦੀ ਲਗਾ ਦਿਤੀ ਹੈ। ਬੁਧਵਾਰ ਨੂੰ ਇਥੋਂ ਦੀਆਂ ਟ੍ਰੈਵਲ ਏਜੰਸੀਆਂ ਨੂੰ ਕਿਹਾ ਗਿਆ ਕਿ ਉਹ ਵਿਦੇਸ਼ੀ ਸੈਲਾਨੀਆਂ ਨੂੰ 1 ਅਪ੍ਰੈਲ ਤੱਕ ਹਿਮਾਲਿਆ ਖੇਤਰ ਦੀ ਯਾਤਰਾ ਨਹੀਂ ਕਰਵਾਉਣਗੇ। ਭਾਵੇਂਕਿ ਹਾਲੇ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਇਹ ਪਾਬੰਦੀ ਕਦੋਂ ਤੋਂ ਲਾਗੂ ਹੈ

ਪਰ ਕੁਝ ਟ੍ਰੈਵਲ ਏਜੰਸੀਆਂ ਦਾ ਕਹਿਣਾ ਹੈ ਕਿ ਇਹ ਪਾਬੰਦੀ  ਇਸੇ ਮਹੀਨੇ ਤੋਂ ਲਾਗੂ ਹੈ। ਇਥੇ ਦੱਸ ਦਈਏ ਕਿ 10 ਮਾਰਚ ਨੂੰ ਤਿੱਬਤ ਵਿਚ ਚੀਨੀ ਸ਼ਾਸਨ ਵਿਰੁਧ ਸਾਲ 1959 ਦੇ ਵਿਦਰੋਹ ਦੀ 60ਵੀਂ ਵਰ੍ਹੇਗੰਢ ਹੈ। ਸਾਵਧਾਨੀ ਦੇ ਤੌਰ 'ਤੇ ਚੀਨ ਸਰਕਾਰ ਨੇ ਇਹ ਕਦਮ ਚੁੱਕਿਆ ਹੈ। 14 ਮਾਰਚ 2008 ਨੂੰੰ ਖੇਤਰੀ ਰਾਜਧਾਨੀ ਲਹਾਸਾ ਵਿਚ ਸਰਕਾਰ ਵਿਰੋਧੀ ਦੰਗੇ ਹੋਏ ਸਨ। ਚੀਨ ਨੂੰ ਡਰ ਹੈ ਕਿ ਇਸ ਦਿਨ ਇਥੇ ਦੁਬਾਰਾ ਦੰਗੇ ਭੜਕ ਸਕਦੇ ਹਨ। (ਪੀਟੀਆਈ)