ਦੁਬਈ: 2 ਭਾਰਤੀ ਭਰਾਵਾਂ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਲਈ 1 ਕਰੋੜ ਦੀ ਮਦਦ ਦਾ ਐਲਾਨ
ਦੁਬਈ 'ਚ ਭਾਰਤੀ ਮੂਲ ਦੇ ਦੋ ਭਰਾਵਾਂ ਨੇ ਪੁਲਵਾਮਾ ਅਤਿਵਾਦੀ ਹਮਲੇ 'ਚ ਸ਼ਹੀਦ ਸੀ.ਆਰ.ਪੀ.ਐੱਫ. ਦੇ 40 ਜਵਾਨਾਂ ਦੇ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦੇਣ
ਦੁਬਈ : ਦੁਬਈ 'ਚ ਭਾਰਤੀ ਮੂਲ ਦੇ ਦੋ ਭਰਾਵਾਂ ਨੇ ਪੁਲਵਾਮਾ ਅਤਿਵਾਦੀ ਹਮਲੇ 'ਚ ਸ਼ਹੀਦ ਸੀ.ਆਰ.ਪੀ.ਐੱਫ. ਦੇ 40 ਜਵਾਨਾਂ ਦੇ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਪਾਕਿਸਤਾਨ ਸਥਿਤ ਅਤਿਵਾਦੀ ਸਮੂਹ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਹੈ। ਇਕ ਬਿਆਨ ਮੁਤਾਬਕ ਦੁਬਈ ਸਥਿਤ ਰੀਅਲ ਅਸਟੇਟ ਕੰਪਨੀ ਜੇਮਿਨੀ ਗਰੁੱਪ ਦੇ ਸੁਧਾਕਰ ਰਾਵ ਤੇ ਪ੍ਰਭਾਕਰ ਰਾਵ ਨੇ ਭਾਰਤ ਸਰਕਾਰ ਰਾਹੀਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 5 ਲੱਖ ਦਿਰਹਮ ਦੇਣ ਦਾ ਐਲਾਨ ਕੀਤਾ ਹੈ।
ਭਰਾਵਾਂ ਨੇ ਕਿਹਾ ਕਿਹਾ ਕਿ ਉਹ ਅਪਣੇ ਸੰਗਠਨ ਦੇ ਆਰਥਿਕ ਸੰਸਥਾਨਾਂ ਦੇ ਇਕ ਹਿੱਸੇ ਨੂੰ ਸ਼ਹੀਦ ਦੇ ਪਰਿਵਾਰਾਂ ਦੀ ਭਲਾਈ ਲਈ ਸਮਰਪਿਤ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਹਿਨਸ਼ੀਲਤਾ ਦੇ ਇਸ ਸਾਲ 'ਚ ਆਓ ਅਸੀਂ ਦੁਨੀਆਭਰ 'ਚ ਸ਼ਾਂਤੀ ਤੇ ਭਾਈਚਾਰੇ ਦੀ ਪ੍ਰਾਰਥਨਾ ਕਰੀਏ ਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ 'ਚ ਮਦਦ ਕਰੀਏ ਤਾਂ ਕਿ ਕਿਸੇ ਫ਼ੌਜੀ 'ਤੇ ਹਮਲਾ ਨਾ ਹੋਵੇ । ਭਾਰਤ ਦੇ ਵਣਜ ਦੂਤ ਵਿਪੁਲ ਨੇ ਕਾਰੋਬਾਰੀ ਭਰਾਵਾਂ ਦੀ ਪਹਿਲ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਸੁਰੱਖਿਆ ਬਲ ਸਾਨੂੰ ਸੁਰੱਖਿਅਤ ਤੇ ਮਹਿਫੂਜ਼ ਰੱਖਦੇ ਹਨ ਅਤੇ ਸਾਡੀ ਵੀ ਡਿਊਟੀ ਬਣਦੀ ਹੈ ਕਿ ਅਸੀਂ ਹਰ ਮੁਮਕਿਨ ਤਰੀਕੇ ਨਾਲ ਉਨ੍ਹਾਂ ਦੀ ਮਦਦ ਕਰੀਏ। (ਪੀਟੀਆਈ)