ਪਾਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਦਾ ਟਵਿਟਰ ਅਕਾਊਂਟ ਕੀਤਾ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਦਾ ਨਿੱਜੀ ਟਵਿਟਰ ਅਕਾਊਂਟ ਮੁਅੱਤਲ ਕਰ ਦਿਤਾ ਗਿਆ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਭਾਰਤ ਦੀ ਸ਼ਿਕਾਇਤ ਦੇ ਬਾਅਦ

Pakistan Foreign Ministry Mohammad Faisal

ਇਸਲਾਮਾਬਾਦ : ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਦਾ ਨਿੱਜੀ ਟਵਿਟਰ ਅਕਾਊਂਟ ਮੁਅੱਤਲ ਕਰ ਦਿਤਾ ਗਿਆ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਭਾਰਤ ਦੀ ਸ਼ਿਕਾਇਤ ਦੇ ਬਾਅਦ ਟਵਿੱਟਰ ਨੇ ਫੈਜ਼ਲ ਵਿਰੁਧ ਇਹ ਕਦਮ ਚੁੱਕਿਆ ਹੈ। ਇਕ ਅੰਗਰੇਜ਼ੀ ਅਖਬਾਰ ਦੀ ਰੀਪੋਰਟ ਮੁਤਾਬਕ ਜੰਮੂ-ਕਸ਼ਮੀਰ ਵਿਚ ਕਥਿਤ ਅਤਿਵਾਦੀ ਹਮਲੇ ਅਤੇ ਕੁਲਭੂਸ਼ਨ ਜਾਧਵ ਮਾਮਲੇ ਦੀ ਸੁਣਵਾਈ ਦੇ ਬਾਅਦ ਭਾਰਤੀ ਅਧਿਕਾਰੀਆਂ ਨੇ ਟਵਿੱਟਰ ਨੂੰ ਸ਼ਿਕਾਇਤ ਕੀਤੀ ਸੀ, ਜਿਸ ਦੇ ਬਾਅਦ ਮੁਹੰਮਦ ਫੈਜ਼ਲ ਦਾ ਟਵਿੱਟਰ ਅਕਾਊਂਟ ਮੁਅੱਤਲ ਕਰ ਦਿਤਾ ਗਿਆ।

ਇਥੇ ਦੱਸ ਦਈਏ ਕਿ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਰੂਪ ਵਿਚ ਫੈਜ਼ਲ ਦਾ ਟਵਿੱਟਰ ਅਕਾਊਂਟ ਹਾਲੇ ਵੀ ਐਕਟਿਵ ਹੈ। ਫੈਜ਼ਲ ਇਸ ਸਮੇਂ ਹੇਗ ਵਿਚ ਹਨ ਜਿੱਥੇ ਅੰਤਰਰਾਸ਼ਟਰੀ ਅਦਾਲਤ ਵਿਚ ਜਾਧਵ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ। ਸੂਤਰਾਂ ਮੁਤਾਬਕ ਫੈਜ਼ਲ ਅਪਣੇ ਨਿੱਜੀ ਟਵਿੱਟਰ ਅਕਾਊਂਟ ਤੋਂ ਹਰੇਕ ਮਿੰਟ ਦੇ ਬਾਅਦ ਜਾਧਵ ਦੀ ਸੁਣਵਾਈ ਨੂੰ ਲੈ ਕੇ ਅੱਪਡੇਟ ਕਰ ਰਹੇ ਸਨ।

ਦਸਿਆ ਜਾ ਰਿਹਾ ਹੈ ਕਿ ਇਸੇ ਕਾਰਨ ਭਾਰਤ ਨੇ ਟਵਿੱਟਰ ਨੂੰ ਸ਼ਿਕਾਇਤ ਕੀਤੀ ਸੀ ਅਤੇ ਟਵਿੱਟਰ ਨੇ ਤੁਰੰਤ ਕਾਰਵਾਈ ਕਰਦਿਆਂ ਫੈਜ਼ਲ ਦਾ ਨਿੱਜੀ ਟਵਿੱਟਰ ਅਕਾਊਂਟ ਮੁਅੱਤਲ ਕਰ ਦਿਤਾ। ਅਜਿਹਾ ਹੋਣ ਦੇ ਬਾਅਦ ਹੁਣ ਪਾਕਿਸਤਾਨੀ ਯੂਜ਼ਰਸ ਵਿਚ ਕਾਫੀ ਗੁੱਸਾ ਹੈ। ਲੋਕਾਂ ਨੇ ਟਵਿੱਟਰ ਦੇ ਇਸ ਕਦਮ 'ਤੇ ਇਤਰਾਜ਼ ਜ਼ਾਹਰ ਕਰਦਿਆਂ ਇਸ ਨੂੰ ਦੁਬਾਰਾ ਚਾਲੂ ਕਰਨ ਦੀ ਅਪੀਲ ਕੀਤੀ ਹੈ। (ਏਜੰਸੀਆਂ)