ਠੰਢ ਦਾ ਕਹਿਰ : ਇਸ ਦੇਸ਼ 'ਚ ਘਰ ਦੇ ਪੱਖਿਆਂ 'ਤੇ ਵੀ ਜੰਮਣ ਲੱਗੀ ਬਰਫ਼

ਏਜੰਸੀ

ਖ਼ਬਰਾਂ, ਕੌਮਾਂਤਰੀ

ਰਾਜ ਦੇ ਵੱਡੇ ਹਿੱਸੇ ਵਿੱਚ 5 ਦਿਨਾਂ ਤੋਂ ਬਿਜਲੀ ਅਤੇ ਗੈਸ ਸਪਲਾਈ ਠੱਪ ਰਹੀ।

Texas

ਅਮਰੀਕਾ: ਵਿਸ਼ਵ ਦੀ ਮਹਾਂਸ਼ਕਤੀ ਅਮਰੀਕਾ ਵਿਚ ਲੋਕਾਂ ਦੀਆਂ ਮੁਸ਼ਕਲਾਂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਕੋਰੋਨਾ ਤੋਂ ਬਾਅਦ  ਹੁਣ ਠੰਢ ਨੇ ਲੋਕਾਂ ਨੂੰ ਬੇਹਾਲ ਕਰ ਦਿੱਤਾ।

ਸਭ ਤੋਂ ਬੁਰਾ ਹਾਲ ਟੈਕਸਸ ਵਿਚ ਹੈ। ਇੱਥੇ ਘਰ ਦੇ ਅੰਦਰ ਤੱਕ ਬਰਫ ਜੰਮ ਗਈ ਹੈ। ਬਰਫ਼ ਦੀਆਂ ਪਰਤਾਂ ਪੱਖਿਆਂ 'ਤੇ ਚੜ੍ਹਨ ਲੱਗੀਆਂ ਹਨ। ਠੰਡ ਕਾਰਨ ਲੋਕ ਘਰਾਂ ਅਤੇ ਕਾਰਾਂ ਵਿਚ ਮਰ ਰਹੇ ਹਨ।

ਭੋਜਨ  ਲਈ  ਲੱਗ ਰਹੀਆਂ ਹਨ ਲੰਮੀਆਂ ਲਾਈਨਾਂ
ਟੈਕਸਾਸ ਵਿਚ ਪਾਣੀ ਅਤੇ ਬਿਜਲੀ ਦਾ ਸੰਕਟ ਹੈ। ਇੱਥੇ ਸਰਕਾਰ ਵੱਲੋਂ ਲੋਕਾਂ ਨੂੰ ਫੂਡ ਪੈਕੇਟ ਵੰਡੇ ਜਾ ਰਹੇ ਹਨ। ਇਸ ਲਈ ਲੰਬੀਆਂ-ਲੰਬੀਆਂ ਲਾਈਨਾਂ ਲੱਗ ਰਹੀਆਂ  ਹਨ। ਬਿਜਲੀ ਦੇ ਗਰਿੱਡ ਬਰਫਬਾਰੀ ਕਾਰਨ ਅਸਫਲ ਹੋ ਗਏ ਹਨ।

ਇਸ ਕਾਰਨ ਰਾਜ ਦੇ ਵੱਡੇ ਹਿੱਸੇ ਵਿੱਚ 5 ਦਿਨਾਂ ਤੋਂ ਬਿਜਲੀ ਅਤੇ ਗੈਸ ਸਪਲਾਈ ਠੱਪ ਰਹੀ। ਜਮਾਂ ਦੇਣ ਵਾਲੀ ਸਰਦੀ ਵਿਚ ਹੀਟਰ  ਨਹੀਂ ਚੱਲੇ। ਲੋਕਾਂ ਨੇ ਠੰਡ ਤੋਂ ਬਚਣ ਲਈ ਆਪਣੇ ਆਪ ਨੂੰ ਕਮਰਿਆਂ ਅਤੇ ਕਾਰਾਂ ਵਿਚ  ਬੰਦ ਕਰ ਲਿਆ ਹੈ। ਓਹੀਓ ਸਮੇਤ ਹੁਣ ਤੱਕ ਅਜਿਹੀਆਂ ਕਈ ਘਟਨਾਵਾਂ ਵਿੱਚ 58 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।