ਭਾਰਤ ਨੇ ਮਾਲਦੀਵ ਨਾਲ 5 ਕਰੋੜ ਡਾਲਰ ਦੇ ਰੱਖਿਆ ਕਰਜ਼ ਸਮਝੌਤੇ ’ਤੇ ਕੀਤੇ ਹਸਤਾਖਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਦਿੱਤੀ ਜਾਣਕਾਰੀ

India signs USD 50 million defence LoC agreement

ਨਵੀਂ ਦਿੱਲੀ: ਭਾਰਤ ਨੇ ਮਾਲਦੀਵ ਨਾਲ ਇਕ 5 ਕਰੋੜ ਡਾਲਰ ਦੇ ਰੱਖਿਆ ਕਰਜ਼ਾ ਸਹੂਲਤ ਸਮਝੌਤੇ 'ਤੇ ਹਸਤਾਖਰ ਕੀਤੇ, ਜਿਸ ਨਾਲ ਟਾਪੂ ਦੇਸ਼ ਵਿਚ ਸਮੁੰਦਰੀ ਜ਼ਹਾਜ਼ਾਂ ਦੇ ਖੇਤਰ ਵਿਚ ਸਮਰੱਥਾ ਵਧਾਉਣ ਦੀਆਂ ਸਹੂਲਤਾਂ ਨੂੰ ਹੁਲਾਰਾ ਮਿਲੇਗਾ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਐਤਵਾਰ ਨੂੰ ਦੱਸਿਆ ਕਿ ਭਾਰਤ ਹਮੇਸ਼ਾਂ ਮਾਲਵੀਦ ਦਾ ਇਕ ਭਰੋਸੇਮੰਦ ਸੁਰੱਖਿਆ ਭਾਈਵਾਲ ਰਹੇਗਾ।

ਦੋ ਰੋਜ਼ਾ ਦੌਰੇ ‘ਤੇ ਇੱਥੇ ਪਹੁੰਚੇ ਜੈਸ਼ੰਕਰ ਨੇ ਮਾਲਦੀਵ ਦੀ ਰੱਖਿਆ ਮੰਤਰੀ ਮਾਰਿਯਾ ਦੀਦੀ ਨਾਲ ਵੀ ਮੁਲਾਕਾਤ ਕੀਤੀ ਉਹਨਾਂ ਨੇ ਟਵੀਟ ਕੀਤਾ, ‘ਰੱਖਿਆ ਮੰਤਰੀ ਮਾਰਿਯਾ ਦੀਦੀ ਨਾਲ ਮੁਲਾਕਾਤ। ਸਾਡੇ ਰੱਖਿਆ ਸਹਿਯੋਗ ‘ਤੇ ਲਾਭਦਾਇਕ ਵਿਚਾਰ ਵਟਾਂਦਰੇ ਹੋਏ। ਭਾਰਤ ਹਮੇਸ਼ਾ ਮਾਲਦੀਵ ਦਾ ਇਕ ਭਰੋਸੇਮੰਦ ਸੁਰੱਖਿਆ ਭਾਈਵਾਲ ਰਹੇਗਾ’।

ਉਹਨਾਂ ਨੇ ਕਿਹਾ, ‘ਰੱਖਿਆ ਮੰਤਰੀ ਮਾਰਿਯਾ ਦੀਦੀ ਨਾਲ ਯੂਟੀਐਫ ਹਾਰਬਰ ਪ੍ਰਾਜੈਕਟਰ ਸਮਝੌਤੇ ‘ਤੇ ਦਸਤਖਤ ਕਰਨ ਦੀ ਖੁਸ਼ੀ ਹੈ। ਇਸ ਨਾਲ ਮਾਲਦੀਵ ਦੀ ਤੱਟ ਰੱਖਿਅਕ ਸਮਰੱਥਾ ਵਧੇਗੀ ਅਤੇ ਖੇਤਰੀ ਐਚਏਡੀਆਰ ਪ੍ਰਾਜੈਕਟ ਵਿਚ ਹੀ ਸਹਾਇਤਾ ਮਿਲੇਗੀ। ਵਿਕਾਸ ਵਿਚ ਭਾਈਵਾਲ, ਸੁਰੱਖਿਆ ਵਿਚ ਵੀ ਭਾਈਵਾਲ’।