ਸੈਂਕੜੇ ਲੋਕਾਂ ਦੀ ਭੀੜ ਵਿਚਾਲੇ ਸਮੁੰਦਰ 'ਚ ਕ੍ਰੈਸ਼ ਹੋਇਆ ਹੈਲੀਕਾਪਟਰ, VIDEO ਦੇਖ ਕੇ ਰਹਿ ਜਾਓਗੇ ਹੈਰਾਨ!
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ
ਅਮਰੀਕਾ ਦੇ ਫਲੋਰੀਡਾ ਵਿੱਚ ਮਿਆਮੀ ਬੀਚ ਨੇੜੇ ਇੱਕ ਹੈਲੀਕਾਪਟਰ ਸਮੁੰਦਰ ਵਿੱਚ ਕ੍ਰੈਸ਼ ਹੋ ਗਿਆ। ਜਿਸ ਥਾਂ ਤੋਂ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ, ਉਸ ਤੋਂ ਥੋੜ੍ਹੀ ਦੂਰ ਬੀਚ 'ਤੇ ਸੈਂਕੜੇ ਲੋਕ ਤੈਰਾਕੀ ਅਤੇ ਪਾਰਟੀ ਕਰ ਰਹੇ ਸਨ। ਹੈਲੀਕਾਪਟਰ ਹਾਦਸੇ 'ਚ ਦੋ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਦੋਵਾਂ ਜ਼ਖਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮਿਆਮੀ ਬੀਚ ਪੁਲਿਸ ਵਿਭਾਗ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਪੂਰੀ ਘਟਨਾ ਦੀ ਵੀਡੀਓ ਸ਼ੇਅਰ ਕੀਤੀ ਹੈ।
ਪੁਲਿਸ ਵਲੋਂ ਟਵੀਟ ਕੀਤੇ ਗਏ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੂਰਾ ਬੀਚ ਲੋਕਾਂ ਨਾਲ ਭਰਿਆ ਹੋਇਆ ਹੈ। ਫਿਰ ਹੈਲੀਕਾਪਟਰ ਅਸਮਾਨ ਤੋਂ ਸਮੁੰਦਰ ਵਿੱਚ ਡਿੱਗਦਾ ਹੈ। ਵੀਡੀਓ 'ਚ ਉਕਤ ਸਥਾਨ ਦੇ ਨੇੜੇ ਵੱਡੀ ਗਿਣਤੀ 'ਚ ਲੋਕਾਂ ਨੂੰ ਤੈਰਦੇ ਦੇਖਿਆ ਜਾ ਸਕਦਾ ਹੈ। ਹੈਲੀਕਾਪਟਰ ਨੂੰ ਪਾਣੀ 'ਚ ਡਿੱਗਦੇ ਦੇਖ ਆਲੇ-ਦੁਆਲੇ ਦੇ ਲੋਕਾਂ 'ਚ ਹੜਕੰਪ ਮਚ ਗਿਆ ਅਤੇ ਲੋਕ ਇਧਰ-ਉਧਰ ਭੱਜਣ ਲੱਗੇ।
ਮਿਆਮੀ ਬੀਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੈਲੀਕਾਪਟਰ 'ਚ ਸਵਾਰ ਦੋਵਾਂ ਲੋਕਾਂ ਦੀ ਹਾਲਤ ਸਥਿਰ ਹੈ। MBPD ਦੇ ਟਵੀਟ ਦੇ ਅਨੁਸਾਰ, ਘਟਨਾ ਦੁਪਹਿਰ 1:20 ਵਜੇ (ਸਥਾਨਕ ਸਮੇਂ) 'ਤੇ ਵਾਪਰੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਬੀਚ ਫਾਇਰ ਵਿਭਾਗ ਅਤੇ ਓਸ਼ਨ ਰੈਸਕਿਊ ਵਿਭਾਗ ਸਮੇਤ ਹੋਰ ਸਹਾਇਕ ਏਜੰਸੀਆਂ ਮੌਕੇ 'ਤੇ ਪਹੁੰਚੀਆਂ ਅਤੇ ਲੋਕਾਂ ਨੂੰ ਬਚਾਇਆ।