Panama News : ਅਮਰੀਕਾ ਤੋਂ ਕੱਢੇ ਭਾਰਤੀ ਪਨਾਮਾ ਫ਼ਸੇ,ਪਨਾਮਾ ਦੇ ਅਧਿਕਾਰੀਆਂ ਨੇ ਭਾਰਤ ਸਰਕਾਰ ਨੂੰ ਕੀਤਾ ਸੂਚਿਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Panama News : ਉਹ ਇੱਕ ਹੋਟਲ ’ਚ ਠਹਿਰੇ ਹੋਏ ਹਨ ਅਤੇ ਸੁਰੱਖਿਅਤ ਹਨ, ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਕੰਮ ਕਰ ਰਹੇ ਹਾਂ।’’ 

ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਭਾਰਤੀਆਂ ਪਨਾਮਾ ਪਹੁੰਚੇ : ਪਨਾਮਾ ਅਧਿਕਾਰੀ

Panama News in Punjabi : ਅਮਰੀਕਾ ਤੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਜਾਰੀ ਹੈ। ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਦੇ ਹਿੱਸੇ ਵਜੋਂ, 50 ਭਾਰਤੀ ਨਾਗਰਿਕ, ਜੋ ਉੱਥੇ ਇੱਕ ਹੋਟਲ ਵਿੱਚ ਫ਼ਸੇ ਹੋਏ ਸਨ, ਨੂੰ ਅਮਰੀਕਾ ਤੋਂ ਪਨਾਮਾ ਭੇਜਿਆ ਗਿਆ ਹੈ। ਇਸ ਬਾਰੇ ਭਾਰਤ ਸਰਕਾਰ ਨੂੰ ਸੂਚਿਤ ਕੀਤਾ ਗਿਆ। ਇਸ ’ਤੇ ਪਨਾਮਾ ਅਧਿਕਾਰੀਆਂ ਨੇ ਪੋਸਟ ਕਰਕੇ ਲਿਖਿਆ ਹੈ। 

‘‘ਪਨਾਮਾ ਦੇ ਅਧਿਕਾਰੀਆਂ ਨੇ ਸੂਚਿਤ ਕੀਤਾ ਹੈ ਕਿ ਭਾਰਤੀਆਂ ਦਾ ਇੱਕ ਸਮੂਹ ਅਮਰੀਕਾ ਤੋਂ ਪਨਾਮਾ ਪਹੁੰਚਿਆ ਹੈ। ਉਹ ਇੱਕ ਹੋਟਲ ’ਚ ਠਹਿਰੇ ਹੋਏ ਹਨ ਅਤੇ ਸੁਰੱਖਿਅਤ ਹਨ, ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਕੰਮ ਕਰ ਰਹੇ ਹਾਂ।’’ 

 

 

(For more news apart from Indians deported from America arrived in Panama: Panama officials News in Punjabi, stay tuned to Rozana Spokesman)