''USA ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਨਹੀਂ ਬਖ਼ਸ਼ਾਂਗੇ'', FBI ਚੀਫ਼ ਬਣਦੇ ਹੀ ਕਾਸ਼ ਪਟੇਲ ਨੇ ਦਿੱਤੀ ਚੇਤਾਵਨੀ
''ਅਮਰੀਕਾ ਦੇ ਦੁਸ਼ਮਣਾਂ ਨੂੰ ਧਰਤੀ ਦੇ ਹਰ ਕੋਨੇ ਵਿਚੋਂ ਲੱਭ ਕੇ ਲਿਆਵਾਂਗੇ''
ਭਾਰਤੀ ਮੂਲ ਦੇ ਕਾਸ਼ ਪਟੇਲ ਨੇ ਵੀਰਵਾਰ ਨੂੰ ਸੈਨੇਟ ਦੁਆਰਾ ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਦੇ ਡਾਇਰੈਕਟਰ ਵਜੋਂ ਪੁਸ਼ਟੀ ਕੀਤੇ ਜਾਣ ਤੋਂ ਬਾਅਦ, ਰਾਸ਼ਟਰਪਤੀ ਟਰੰਪ ਦਾ ਧੰਨਵਾਦ ਕੀਤਾ ਅਤੇ ਏਜੰਸੀ ਨੂੰ 'ਪਾਰਦਰਸ਼ੀ, ਜਵਾਬਦੇਹ ਅਤੇ ਨਿਆਂ ਪ੍ਰਤੀ ਵਚਨਬੱਧ' ਬਣਾਉਣ ਦੀ ਸਹੁੰ ਖਾਧੀ।
ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ, ਕਾਸ਼ ਪਟੇਲ ਨੇ ਕਿਹਾ, 'ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਨੌਵੇਂ ਡਾਇਰੈਕਟਰ ਵਜੋਂ ਪੁਸ਼ਟੀ ਹੋਣ 'ਤੇ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ। ਤੁਹਾਡੇ ਅਟੁੱਟ ਭਰੋਸੇ ਅਤੇ ਸਮਰਥਨ ਲਈ ਰਾਸ਼ਟਰਪਤੀ ਟਰੰਪ ਅਤੇ ਅਟਾਰਨੀ ਜਨਰਲ ਪਾਮ ਬੋਂਡੀ ਦਾ ਧੰਨਵਾਦ।
ਉਨ੍ਹਾਂ ਨੇ ਅੱਗੇ ਕਿਹਾ, 'ਐਫ਼ਬੀਆਈ ਦੀ ਇੱਕ ਲੰਬੀ ਵਿਰਾਸਤ ਹੈ - 'ਜੀ-ਮੈਨ' ਤੋਂ ਲੈ ਕੇ 9/11 ਤੋਂ ਬਾਅਦ ਸਾਡੇ ਦੇਸ਼ ਦੀ ਸੁਰੱਖਿਆ ਤੱਕ। ਅਮਰੀਕੀ ਲੋਕ ਇੱਕ ਅਜਿਹੀ ਐਫ਼ਬੀਆਈ ਦੇ ਹੱਕਦਾਰ ਹਨ ਜੋ ਪਾਰਦਰਸ਼ੀ, ਜਵਾਬਦੇਹ ਅਤੇ ਨਿਆਂ ਲਈ ਵਚਨਬੱਧ ਹਨ। ਸਾਡੀ ਨਿਆਂ ਪ੍ਰਣਾਲੀ ਦੇ ਸਿਆਸੀਕਰਨ ਨੇ ਲੋਕਾਂ ਦੇ ਭਰੋਸੇ ਨੂੰ ਖ਼ਤਮ ਕਰ ਦਿੱਤਾ ਹੈ - ਇਸ ਦੌਰਾਨ ਕਸ਼ ਪਟੇਲ ਨੇ ਚੇਤਾਵਨੀ ਦਿੱਤੀ ਕਿ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਨਹੀਂ ਬਖ਼ਸ਼ਾਂਗੇ।
ਅਮਰੀਕਾ ਦੇ ਦੁਸ਼ਮਣਾਂ ਨੂੰ ਧਰਤੀ ਦੇ ਹਰ ਕੋਨੇ ਵਿਚੋਂ ਲੱਭ ਕੇ ਲਿਆਵਾਂਗੇ।