ਬੁਰੰਡੀ ਹਮਲੇ ‘ਚ, 3 ਦੀ ਮੌਤ, 27 ਜ਼ਖ਼ਮੀ
ਇਥੋਂ ਦੀ ਰਾਜਧਾਨੀ ਬੁਜੰਬੁਰਾ 'ਚ ਦੋ ਵਾਰ ਹੋਏ ਗਰੇਨੇਡ ਹਮਲੇ ਵਿਚ ਘੱਟ ਤੋਂ ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 27 ਹੋਰ ਜਖ਼ਮੀ ਹੋ ਗਏ।
Burandi attack
ਬੁਰੰਡੀ: ਇਥੋਂ ਦੀ ਰਾਜਧਾਨੀ ਬੁਜੰਬੁਰਾ 'ਚ ਦੋ ਵਾਰ ਹੋਏ ਗਰੇਨੇਡ ਹਮਲੇ ਵਿਚ ਘੱਟ ਤੋਂ ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 27 ਹੋਰ ਜਖ਼ਮੀ ਹੋ ਗਏ। ਪੁਲਿਸ ਬੁਲਾਰੇ ਕੁਰੀਕੀਏ ਨੇ ਦੱਸਿਆ ਕਿ ਬੀਤੀ ਰਾਤ ਬਾਇਐਂਜੀ ਜਿਲ੍ਹੇ ਵਿਚ ਹੋਏ ਇਨ੍ਹਾਂ ਹਮਲਿਆਂ 'ਚ ਇਕ ਵਿਅਕਤੀ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ ਅਤੇ 29 ਹੋਰ ਜਖ਼ਮੀ ਹੋ ਗਏ। ਸਾਰੇ ਜਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਜਿਨ੍ਹਾਂ ‘ਚੋਂ 2 ਦੀ ਇਲਾਜ ਦੌਰਾਨ ਮੌਤ ਹੋ ਗਈ।
ਇਕ ਚਸ਼ਮਦੀਦ ਨੇ ਦੱਸਿਆ ਕਿ ਹਮਲਾਵਰਾਂ ਨੇ ਬਾਰ ਜਾਂ ਗਾਹਕਾਂ ਨੂੰ ਲੁੱਟਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਕਰੇਯੋਗ ਹੈ ਕਿ ਇਸ ਜਿਲ੍ਹੇ ਵਿਚ ਇਸ ਮਹੀਨੇ ਦੀ ਸ਼ੁਰੂਆਤ ਵਿਚ ਹੋਏ ਇੰਝ ਹੀ ਇੱਕ ਹੋਰ ਹਮਲੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਚਾਰ ਹੋਰ ਜਖ਼ਮੀ ਹੋ ਗਏ