ਕਈ ਹਸਤੀਆਂ ਵਲੋਂ ਬਾਰਸੀਲੋਨਾ ਹਮਲੇ ਦੀ ਟਵਿਟਰ 'ਤੇ ਨਿੰਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਪੇਨ 'ਚ ਹੋਏ ਦੋ ਅਤਿਵਾਦੀ ਹਮਲਿਆਂ ਦੀ ਭਾਰਤ 'ਚ ਬਾਲੀਵੁਡ ਕਲਾਕਾਰਾਂ ਤੇ ਕ੍ਰਿਕਟਰਾਂ ਸਮੇਤ ਹੋਰ ਹਸਤੀਆਂ ਨੇ ਟਵੀਟਰ 'ਤੇ ਸਖ਼ਤ ਨਿੰਦਾ ਕਰਦਿਆਂ ਪੀੜਤਾਂ ਤੇ ਉਨ੍ਹਾਂ ਦੇ..

Barcelona attack

ਨਵੀਂ ਦਿੱਲੀ, 18 ਅਗੱਸਤ: ਸਪੇਨ 'ਚ ਹੋਏ ਦੋ ਅਤਿਵਾਦੀ ਹਮਲਿਆਂ ਦੀ ਭਾਰਤ 'ਚ ਬਾਲੀਵੁਡ ਕਲਾਕਾਰਾਂ ਤੇ ਕ੍ਰਿਕਟਰਾਂ ਸਮੇਤ ਹੋਰ ਹਸਤੀਆਂ ਨੇ ਟਵੀਟਰ 'ਤੇ ਸਖ਼ਤ ਨਿੰਦਾ ਕਰਦਿਆਂ ਪੀੜਤਾਂ ਤੇ ਉਨ੍ਹਾਂ ਦੇ ਪਰਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ।
ਸਪੇਨ ਦੇ ਬਾਰਸੀਲੋਨਾ ਅਤੇ ਕੈਂਬ੍ਰਿਲਸ ਸ਼ਹਿਰ 'ਚ ਚਾਲਕਾਂ ਵਲੋਂ ਭੀੜ 'ਚ ਵਾਹਨ ਦਾਖ਼ਲ ਕਰਨ ਦੀਆਂ ਦੋ ਵੱਖ-ਵੱਖ ਘਟਨਾਵਾਂ 'ਚ 13 ਲੋਕਾਂ ਦੀ ਮੌਤ ਹੋ ਗਹੀ ਅਤੇ 100 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਹਨ। ਅਦਾਕਾਰ ਅਨੁਪਮ ਖੇਰ ਨੇ ਟਵਿਟਰ 'ਤੇ ਲਿਖਿਆ ਕਿ ''ਪਿਆਰੇ ਸੰਸਾਰ, ਕ੍ਰਿਪਾ ਅਤਿਵਾਦ ਵਿਰੁਧ ਇਕਜੁਟ ਹੋ ਜਾਉ। ਮਾਸੂਮ ਲੋਕਾਂ ਦੀ ਹਤਿਆ ਕਰਨ ਤੋਂ ਮਾੜਾ ਕੁਝ ਨਹੀਂ ਹੋ ਸਕਦਾ। ਅਤੇ ਉਹ ਵੀ ਕਿਸ ਲਈ।'' ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਲਿਖਿਆ ''ਮੇਰੇ ਲਈ ਇਹ ਦੇਖਣਾ ਕਾਫ਼ੀ ਦੁਖਦ ਹੈ ਕਿ ਅਤਿਵਾਦ ਵਾਰ-ਵਾਰ ਮਾਸੂਮ ਲੋਕਾਂ ਨੂੰ ਪ੍ਰਭਾਵਤ ਕਰ ਰਿਹਾ ਹੈ। ਪੀੜਤਾਂ ਨਾਲ ਮੇਰੀ ਹਮਦਰਦੀ ਹੈ।'' ਅਦਾਕਾਰਾ ਸਵਰਾ ਭਾਸਕਰ ਨੇ ਵੀ ਟਵਿਟਰ 'ਤੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਲਿਖਿਆ ਕਿ ''ਪੀੜਤਾਂ ਅਤੇ ਉਨ੍ਹਾਂ ਦਾ ਪਰਵਾਰ ਲਈ ਅਰਦਾਸ, ਸੰਵੇਦਨਾਵਾਂ ਅਤੇ ਸ਼ਕਤੀ। ਅਤਿਵਾਦ ਅਸਹਿਣਯੋਗ ਹੈ ਅਤੇ ਆਈ.ਐਸ.ਆਈ.ਐਸ. ਦੈਤ ਹੈ।''।
ਇਸ ਤੋਂ ਇਲਾਵਾ ਭਾਰਤੀ ਕ੍ਰਿਕਟਰਾਂ ਨੇ ਵੀ ਹਮਲੇ ਦੀ ਨਿੰਦਾ ਕੀਤੀ ਹੈ।
ਗੇਂਦਬਾਜ਼ ਹਰਭਜਨ ਸਿੰਘ ਨੇ ਲਿਖਿਆ ''ਮਾਸੂਮਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਇਕ ਹੋਰ ਭਿਆਨਕ ਅਤੇ ਬੁਜ਼ਦਿਲੀ ਵਾਲਾ ਹਮਲਾ। ਅਰਦਾਸ ਅਤੇ ਪੀੜਤਾਂ ਨਾਲ ਹਮਦਰਦੀ।'' ਇਸ ਤੋਂ ਇਲਾਵਾ ਕ੍ਰਿਕਟਰ ਸੁਰੇਸ਼ ਰੈਨਾ, ਪ੍ਰਗਿਯਾਨ ਓਝਾ ਨੇ ਵੀ ਹਮਲੇ ਦੀ ਨਿੰਦਾ ਕੀਤੀ। ਭਾਰਤੀ ਮਸ਼ਹੂਰ ਰਸੋਈਏ ਰਣਬੀਰ ਬ੍ਰਾਰ ਨੇ ਵੀ ਟਵਿਟਰ 'ਤੇ ਹਮਲੇ ਦਾ ਵਿਰੋਧ ਜਤਾਇਆ। (ਪੀਟੀਆਈ)