ਸਪੇਨ 'ਚ ਇੱਕ ਹੋਰ ਅੱਤਵਾਦੀ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿੱਚ ਅੱਤਵਾਦੀ ਹਮਲੇ ਤੋਂ 8 ਘੰਟਿਆਂ ਬਾਅਦ ਹੀ ਦੂਸਰਾ ਅੱਤਵਾਦੀ ਹਮਲਾ ਹੋਇਆ ਹੈ।

Terrorism attack

ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿੱਚ ਅੱਤਵਾਦੀ ਹਮਲੇ ਤੋਂ 8 ਘੰਟਿਆਂ ਬਾਅਦ ਹੀ ਦੂਸਰਾ ਅੱਤਵਾਦੀ ਹਮਲਾ ਹੋਇਆ ਹੈ। ਦੂਸਰਾ ਅੱਤਵਾਦੀ ਹਮਲਾ ਸਮੁੰਦਰ ਕਿਨਾਰੇ ਵਸੇ ਸ਼ਹਿਰ ਕੈਂਬ੍ਰਿਲਜ਼ ਸ਼ਹਿਰ ਵਿੱਚ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਔਡੀ ਏ 3 ਕਾਰ ਤਿੰਨ ਜਣਿਆਂ ਨੂੰ ਦਰੜਦੀ ਹੋਈ ਨਾਕੇ 'ਤੇ ਖੜ੍ਹੀ ਪੁਲਿਸ ਕਾਰ ਵਿੱਚ ਜਾ ਵੱਜੀ। ਕਾਰ ਵਿੱਚੋਂ ਬਾਹਰ ਨਿੱਕਲਦੇ 5 ਹਥਿਆਰਬੰਦ ਹਮਲਾਵਰਾਂ ਨੂੰ ਦੇਖ ਪੁਲਿਸ ਅਫਸਰਾਂ ਨੇ 4 ਨੂੰ ਮੌਕੇ 'ਤੇ ਹੀ ਨਿਸ਼ਾਨਾਂ ਬਣਾ ਢੇਰ ਕਰ ਦਿੱਤਾ।

ਉਹਨਾਂ ਦੇ ਪੰਜਵੇਂ ਸਾਥੀ ਨੇ ਇੱਕ ਪੈਦਲ ਜਾ ਰਹੇ ਰਾਹਗੀਰ ਨੂੰ ਚਾਕੂ ਦੀ ਨੋਕ `ਤੇ ਲੈ ਆਪਣਾ ਬਚਾਅ ਕਰਨਾ ਚਾਹਿਆ ਜਿਸਨੂੰ ਇੱਕ ਹੋਰ ਪੁਲਿਸ ਅਫਸਰ ਨੇ ਗੋਲੀ ਦਾ ਨਿਸ਼ਾਨਾ ਬਣਾਇਆ। ਮਾਰੇ ਗਏ ਪੰਜੇ ਅੱਤਵਾਦੀ 17 ਤੋਂ 24 ਸਾਲ ਦੇ ਨੌਜਵਾਨ ਹਨ। ਕੱਟੜਪੰਥੀ ਸੰਗਠਨ ਇਸਲਾਮਿਕ ਸਟੇਟ ਨੇ ਦੋਵੇਂ ਹਮਲਿਆਂ ਦੀ ਜਿੰਮੇਵਾਰੀ ਲਈ ਹੈ ਪਰ ਅਧਿਕਾਰਿਤ ਤੌਰ 'ਤੇ ਇਸਦੀ ਪੁਸ਼ਟੀ ਹਾਲੇ ਨਹੀਂ ਕੀਤੀ ਗਈ।  ਜ਼ਿਕਰਯੋਗ ਹੈ ਕਿ ਇਹਨਾਂ ਦੋਨਾਂ ਹਮਲਿਆਂ ਤੋਂ ਪਹਿਲਾਂ ਅਲਕਾਨਾਰ ਸ਼ਹਿਰ ਵਿੱਚ ਵਿੱਚ ਇੱਕ ਘਰ ਵਿੱਚ ਹੋਏ ਧਮਾਕੇ ਨੂੰ ਵੀ ਇਹਨਾਂ ਅੱਤਵਾਦੀ ਹਮਲਿਆਂ ਨਾਲ ਜੋੜਿਆ ਜਾ ਰਿਹਾ ਹੈ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਅਤੇ 16 ਜਣੇ ਜ਼ਖ਼ਮੀ ਹੋਏ ਸੀ।