ਅਮਰੀਕਾ ਦੇ ਜਨਰਲ ਨੇ ਉਤਰ ਕੋਰੀਆ ਦੇ ਹਮਲੇ ਤੋਂ ਜਾਪਾਨ ਦੀ ਰਖਿਆ ਦੀ ਵਚਨਬੱਧਤਾ ਪ੍ਰਗਟਾਈ
ਅਮਰੀਕਾ ਦੇ ਸੀਨੀਅਰ ਫ਼ੌਜ ਅਧਿਕਾਰੀ ਨੇ ਅੱਜ ਫਿਰ ਦੁਹਰਾਇਆ ਕਿ ਉਨ੍ਹਾਂ ਦਾ ਦੇਸ਼ ਉਤਰ ਕੋਰੀਆ ਦੇ ਮਿਜ਼ਾਇਲ ਹਮਲੇ ਵਿਰੁਧ ਜਾਪਾਨ ਦੀ ਰਖਿਆ ਕਰਨ ਲਈ ਵਚਨਬੱਧ ਹੈ, ਜਦੋਂ..
ਤੋਕਿਓ, 18 ਅਗੱਸਤ: ਅਮਰੀਕਾ ਦੇ ਸੀਨੀਅਰ ਫ਼ੌਜ ਅਧਿਕਾਰੀ ਨੇ ਅੱਜ ਫਿਰ ਦੁਹਰਾਇਆ ਕਿ ਉਨ੍ਹਾਂ ਦਾ ਦੇਸ਼ ਉਤਰ ਕੋਰੀਆ ਦੇ ਮਿਜ਼ਾਇਲ ਹਮਲੇ ਵਿਰੁਧ ਜਾਪਾਨ ਦੀ ਰਖਿਆ ਕਰਨ ਲਈ ਵਚਨਬੱਧ ਹੈ, ਜਦੋਂ ਕਿ ਪੱਛਮੀ ਜਾਪਾਨ ਦੇ ਐਮਰਜੈਂਸੀ ਚੇਤਾਵਨੀ ਪ੍ਰਣਾਲੀ ਦਾ ਪ੍ਰੀਖਣ ਕੀਤਾ ਗਿਆ। ਜੁਆਇੰਟ ਚੀਫ਼ ਆਫ਼ ਸਟਾਫ਼ ਦੇ ਪ੍ਰਧਾਨ ਜੋਸੇਫ਼ ਡਨਫ਼ੋਰਡ ਨੇ ਤੋਕਿਓ 'ਚ ਕਿਹਾ ਕਿ ਮੇਰਾ ਮੰਨਣਾ ਹੈ ਕਿ ਅਸੀਂ ਉਤਰ ਕੋਰੀਆ ਅਤੇ ਇਲਾਕੇ 'ਚ ਕਿਸੇ ਵੀ ਹੋਰ ਨੂੰ ਇਹ ਸਪੱਸ਼ਟ ਕੀਤਾ ਹੈ ਕਿ ਕਿਸੇ ਹਿਕ 'ਤੇ (ਜਾਪਾਨ ਜਾਂ ਅਮਰੀਕਾ 'ਤੇ) ਹਮਲਾ ਸਾਡੇ ਦੋਵਾਂ 'ਤੇ ਹਮਲਾ ਸਮਝਿਆ ਜਾਵੇਗਾ। ਉਤਰ ਕੋਰੀਆ ਨੇ ਅਜਿਹੀ ਮਿਜ਼ਾਇਲ ਦੇ ਪ੍ਰੀਖਣ ਦੀ ਧਮਕੀ ਦਿਤੀ ਹੈ, ਜੋ ਜਾਪਾਨ ਦੇ ਉਪਰੋਂ ਹੋ ਕੇ ਅਮਰੀਕੀ ਖੇਤਰ ਗੁਆਮ ਦੇ ਤਟ 'ਤੇ ਡਿੱਗੇਗੀ। ਡਨਫ਼ੋਰਡ ਅਤੇ ਉਨ੍ਹਾਂ ਦੇ ਜਾਪਾਨੀ ਸਮਰਥਕ ਕਾਤਸੁਤੋਸ਼ੀ ਕਾਵਾਨੋ ਮਿਜ਼ਾਇਲ ਰਖਿਆ ਪ੍ਰਣਾਲੀ ਦੀ ਮਜਬੂਤੀ ਲਈ ਮਿਲ ਕੇ ਕੰਮ ਕਰ 'ਤੇ ਵੀ ਸਹਿਮਤ ਹੋਏ। ਅਮਰੀਕੀ ਜਨਰਲ ਦੇ ਏਸ਼ੀਆ ਦੌਰੇ ਦਾ ਇਹ ਆਖ਼ਰੀ ਪੜਾਅ ਹੈ। ਅਪਣੀ ਇਸ ਯਾਤਰਾ ਦੌਰਾਨ ਚੀਨ ਅਤੇ ਦੱਖਣੀ ਕੋਰੀਆ ਤੋਂ ਹੁੰਦੇ ਹੋਏ ਉਹ ਜਾਪਾਨ ਪਹੁੰਚੇ, ਜਿੱਥੇ ਉਨ੍ਹਾਂ ਨੇ ਮੁੱਖ ਤੌਰ 'ਤੇ ਉਤਰ ਕੋਰੀਆ ਦੇ ਖ਼ਤਰੇ ਬਾਰੇ ਗੱਲਬਾਤ ਕੀਤੀ। (ਪੀਟੀਆਈ)