Heathrow Airport Closed : ਹੀਥਰੋ ਹਵਾਈ ਅੱਡੇ ਨੂੰ ਬਿਜਲੀ ਸਪਲਾਈ ਕਰਨ ਵਾਲੇ ਸਬਸਟੇਸ਼ਨ ’ਚ ਲੱਗੀ ਅੱਗ

ਏਜੰਸੀ

ਖ਼ਬਰਾਂ, ਕੌਮਾਂਤਰੀ

Heathrow Airport Closed : ਅੱਜ 23 ਘੰਟਿਆਂ ਤਕ ਬੰਦ ਰਹੇਗਾ ਹਵਾਈ ਅੱਡਾ

Fire breaks out at substation supplying power to Heathrow Airport Latest News in Punjabi

Fire breaks out at substation supplying power to Heathrow Airport Latest News in Punjabi : ਲੰਡਨ ’ਚ ਹੀਥਰੋ ਦੇ ਹਵਾਈ ਅੱਡੇ ਨੂੰ ਸਪਲਾਈ ਕਰਨ ਵਾਲੇ ਇਕ ਬਿਜਲੀ ਸਬ-ਸਟੇਸ਼ਨ ਵਿਚ ਅੱਗ ਲੱਗਣ ਕਾਰਨ, ਹੀਥਰੋ ਵਿਚ ਬਿਜਲੀ ਬੰਦ ਹੋ ਗਈ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦਸਿਆ ਕਿ ਸਾਡੇ ਯਾਤਰੀਆਂ ਅਤੇ ਸਹਿਯੋਗੀਆਂ ਦੀ ਸੁਰੱਖਿਆ ਨੂੰ ਬਣਾਈ ਰੱਖਣ ਲਈ, ਹੀਥਰੋ 21 ਮਾਰਚ ਨੂੰ 23 ਘੰਟਿਆਂ ਤਕ ਬੰਦ ਰਹੇਗਾ। 

ਜਾਣਕਾਰੀ ਅਨੁਸਾਰ ਹਵਾਈ ਅੱਡੇ ਨੂੰ ਸਪਲਾਈ ਕਰਨ ਵਾਲੇ ਬਿਜਲੀ ਸਬ-ਸਟੇਸ਼ਨ ਵਿਚ ਅੱਗ ਲੱਗ ਗਈ ਜਿਸ ਕਾਰਨ ਹੀਥਰੋ ਹਵਾਈ ਅੱਡੇ ਵਿਚ ਬਿਜਲੀ ਬੰਦ ਹੋ ਗਈ ਹੈ। ਇਸ ਦੇ ਚਲਦਿਆਂ ਹੀਥਰੋ ਹਵਾਈ ਅੱਡਾ 21 ਮਾਰਚ ਨੂੰ 23 ਘੰਟਿਆਂ ਤਕ ਬੰਦ ਰਹੇਗਾ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਉਹ ਹਵਾਈ ਅੱਡੇ ਦੀ ਯਾਤਰਾ ਨਾ ਕਰਨ ਅਤੇ ਹੋਰ ਜਾਣਕਾਰੀ ਲਈ ਅਪਣੀ ਏਅਰਲਾਈਨ ਨਾਲ ਸੰਪਰਕ ਕਰਨ। ਅਸੀਂ ਅਸੁਵਿਧਾ ਲਈ ਮੁਆਫ਼ੀ ਚਾਹੁੰਦੇ ਹਾਂ।