Elon Musk News : ਪੈਂਟਾਗਨ ਐਲੋਨ ਮਸਕ ਨੂੰ ਚੀਨ ਨਾਲ ਸੰਭਾਵੀ ਯੁੱਧ ਦੀਆਂ ਗੁਪਤ ਯੋਜਨਾਵਾਂ ਬਾਰੇ ਜਾਣਕਾਰੀ ਦੇਵੇਗਾ: ਰਿਪੋਰਟ

ਏਜੰਸੀ

ਖ਼ਬਰਾਂ, ਕੌਮਾਂਤਰੀ

Elon Musk News : ਟਰੰਪ ਨੇ ਰਿਪੋਰਟ ਦਾ ਕੀਤਾ ਖੰਡਨ 

Pentagon to brief Elon Musk on secret plans for potential war with China: Report News in Punjabi

Pentagon to brief Elon Musk on secret plans for potential war with China: Report News in Punjabi : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਸਹਿਯੋਗੀ ਅਰਬਪਤੀ ਐਲੋਨ ਮਸਕ ਨੂੰ ਚੀਨ ਨਾਲ ਕਿਸੇ ਵੀ ਜੰਗ ਲਈ ਅਮਰੀਕੀ ਫ਼ੌਜੀ ਯੋਜਨਾਵਾਂ ਬਾਰੇ ਸ਼ੁਕਰਵਾਰ (21 ਮਾਰਚ, 2025) ਨੂੰ ਪੈਂਟਾਗਨ ਵਲੋਂ ਜਾਣਕਾਰੀ ਦਿਤੀ ਜਾਵੇਗੀ। ਸੂਤਰਾਂ ਤੋਂ ਵੀਰਵਾਰ ਨੂੰ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਤੋਂ ਰਿਪੋਰਟ ਸਾਹਮਣੇ ਆਈ ਹੈ।

ਨੇੜਿਉਂ ਨਿਗਰਾਨੀ ਵਾਲੀ ਫ਼ੌਜੀ ਯੋਜਨਾ ਤਕ ਪਹੁੰਚ ਟਰੰਪ ਦੇ ਸਲਾਹਕਾਰ ਵਜੋਂ ਮਸਕ ਦੀ ਭੂਮਿਕਾ ਵਿਚ ਤੇਜ਼ੀ ਨਾਲ ਵਾਧਾ ਕਰੇਗੀ, ਜਿਸ ਨੇ ਅਮਰੀਕੀ ਸਰਕਾਰੀ ਖਰਚਿਆਂ ਵਿੱਚ ਕਟੌਤੀ ਕਰਨ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕੀਤੀ ਹੈ। ਇਹ ਮਸਕ ਲਈ ਹਿੱਤਾਂ ਦੇ ਟਕਰਾਅ ਬਾਰੇ ਵੀ ਸਵਾਲ ਖੜ੍ਹੇ ਕਰੇਗਾ, ਜੋ ਟੇਸਲਾ ਅਤੇ ਸਪੇਸਐਕਸ ਦੋਵਾਂ ਦੇ ਮੁਖੀ ਹਨ ਅਤੇ ਚੀਨ ਅਤੇ ਪੈਂਟਾਗਨ ਨਾਲ ਵਪਾਰਕ ਹਿੱਤ ਰੱਖਦੇ ਹਨ।

ਵ੍ਹਾਈਟ ਹਾਊਸ ਨੇ ਪਹਿਲਾਂ ਕਿਹਾ ਹੈ ਕਿ ਜੇ ਮਸਕ ਦੇ ਕਾਰੋਬਾਰੀ ਸੌਦਿਆਂ ਅਤੇ ਸੰਘੀ ਸਰਕਾਰ ਦੇ ਖ਼ਰਚਿਆਂ ਵਿੱਚ ਕਟੌਤੀ ਵਿੱਚ ਉਨ੍ਹਾਂ ਦੀ ਭੂਮਿਕਾ ਵਿਚਕਾਰ ਹਿੱਤਾਂ ਦਾ ਟਕਰਾਅ ਪੈਦਾ ਹੁੰਦਾ ਹੈ ਤਾਂ ਉਹ ਆਪਣੇ ਆਪ ਨੂੰ ਅਹੁਦੇ ਤੋਂ ਵੱਖ ਕਰ ਲੈਣਗੇ।

ਸੂਤਰਾਂ ਤੋਂ ਮਿਲੀ ਰਿਪੋਰਟ ਅਨੁਸਾਰ, ਚੀਨ ਯੁੱਧ ਯੋਜਨਾਬੰਦੀ ਬ੍ਰੀਫਿੰਗ ਵਿਚ ਲਗਭਗ 20 ਤੋਂ 30 ਸਲਾਈਡਾਂ ਹਨ ਜੋ ਦੱਸਦੀਆਂ ਹਨ ਕਿ ਅਮਰੀਕਾ ਅਜਿਹੇ ਸੰਘਰਸ਼ ਵਿਚ ਕਿਵੇਂ ਲੜੇਗਾ।

ਪੈਂਟਾਗਨ ਨੇ ਪੁਸ਼ਟੀ ਕੀਤੀ ਹੈ ਕਿ ਮਸਕ ਸ਼ੁਕਰਵਾਰ ਨੂੰ ਪਹੁੰਚਣਗੇ ਪਰ ਹੋਰ ਵੇਰਵੇ ਸਾਂਝੇ ਨਹੀਂ ਕੀਤੇ। ਪੈਂਟਾਗਨ ਦੇ ਬੁਲਾਰੇ ਨੇ ਕਿਹਾ ਕਿ ਰੱਖਿਆ ਵਿਭਾਗ ਸ਼ੁਕਰਵਾਰ ਨੂੰ ਪੈਂਟਾਗਨ ਵਿਚ ਐਲੋਨ ਮਸਕ ਦਾ ਸਵਾਗਤ ਕਰਨ ਲਈ ਉਤਸ਼ਾਹਤ ਹੈ। ਉਨ੍ਹਾਂ ਨੂੰ ਸਕੱਤਰ [ਪੀਟ] ਹੇਗਸੇਥ ਨੇ ਸੱਦਾ ਦਿਤਾ ਸੀ ਅਤੇ ਉਹ ਹੁਣੇ ਹੀ ਇਕ ਫੇਰੀ ਲਈ ਪਹੁੰਚੇ ਹਨ।

ਜਿੱਥੇ ਐਲੋਨ ਮਸਕ ਨੂੰ ਚੀਨ ਨਾਲ ਕਿਸੇ ਵੀ ਜੰਗ ਲਈ ਅਮਰੀਕੀ ਫ਼ੌਜੀ ਯੋਜਨਾਵਾਂ ਬਾਰੇ ਜਾਣਕਾਰੀ ਦਿਤੀ ਜਾਵੇਗੀ। ਹਾਲਾਂਕਿ ਤਕਨਾਲੋਜੀ ਤਕ ਪਹੁੰਚ, ਵਪਾਰਕ ਟੈਰਿਫ਼ ਅਤੇ ਸਾਈਬਰ ਸੁਰੱਖਿਆ ਤੋਂ ਲੈ ਕੇ ਟਿਕਟੌਕ, ਤਾਈਵਾਨ, ਹਾਂਗਕਾਂਗ, ਮਨੁੱਖੀ ਅਧਿਕਾਰਾਂ ਅਤੇ ਕੋਵਿਡ-19 ਦੀ ਉਤਪਤੀ ਵਰਗੇ ਮੁੱਦਿਆਂ 'ਤੇ ਮਤਭੇਦਾਂ ਨੂੰ ਲੈ ਕੇ ਵਾਸ਼ਿੰਗਟਨ ਅਤੇ ਬੀਜਿੰਗ ਦੇ ਸਬੰਧ ਸਾਲਾਂ ਤੋਂ ਤਣਾਅਪੂਰਨ ਰਹੇ ਹਨ।

ਹਾਲਾਂਕਿ, ਪੈਂਟਾਗਨ ਦੇ ਅਧਿਕਾਰੀਆਂ ਅਤੇ ਰਾਸ਼ਟਰਪਤੀ ਟਰੰਪ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਹ ਸੈਸ਼ਨ ਚੀਨ ਨਾਲ ਜੁੜੀਆਂ ਫ਼ੌਜੀ ਯੋਜਨਾਵਾਂ ਬਾਰੇ ਹੋਵੇਗਾ। ਉਨ੍ਹਾਂ ਇਸ ਰਿਪੋਰਟ ਨੂੰ "ਜਾਅਲੀ" ਕਿਹਾ। ਟਰੰਪ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਚੀਨ ਦਾ ਜ਼ਿਕਰ ਜਾਂ ਚਰਚਾ ਵੀ ਨਹੀਂ ਕੀਤੀ ਜਾਵੇਗੀ।

ਟਰੰਪ ਨੇ ਟਰੂਥ ਸੋਸ਼ਲ 'ਤੇ ਪੋਸਟ ਸਾਂਝੀ ਕਿਹਾ ‘ਫ਼ਰਜ਼ੀ ਖ਼ਬਰਾਂ ਫਿਰ ਤੋਂ ਚੱਲ ਰਹੀਆਂ ਹਨ। ਖ਼ਬਰਾਂ ਵਿਚ ਚਲ ਰਿਹਾ ਹੈ ਕਿ ਐਲੋਨ ਮਸਕ ਪੈਂਟਾਗਨ ਇਸ ਕਰ ਕੇ ਜਾ ਰਿਹਾ ਹੈ ਕਿ ਉਹ ਉਥੇ ਚੀਨ ਨਾਲ ਸੰਭਾਵੀ ਜੰਗ ਬਾਰੇ ਵਿਚਾਰ ਵਟਾਂਦਰਾ ਕਰੇਗਾ। ਟਰੰਪ ਨੇ ਲਿਖਿਆ ਕਿ ਇਹ ਹਾਸੋਹੀਣੀ ਗੱਲ ਹੈ ਕਿਉਂਕਿ ਚੀਨ ਦਾ ਜ਼ਿਕਰ ਹੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਅੱਗੇ ਲਿਖਿਆ ਕਿ ਮੀਡੀਆ ਵਲੋਂ ਝੂਠੀਆਂ ਕਹਾਣੀਆਂ ਘੜੀਆਂ ਜਾ ਰਹੀਆਂ ਹਨ। ਜੋ ਕਿ ਸ਼ਰਮਨਾਕ ਗੱਲ ਹੈ।