US citizen released from Taliban: ਢਾਈ ਸਾਲ ਬਾਅਦ ਤਾਲਿਬਾਨ ਦੀ ਕੈਦ ’ਚੋਂ ਅਮਰੀਕੀ ਨਾਗਰਿਕ ਜਾਰਜ ਗਲੇਜ਼ਮੈਨ ਰਿਹਾਅ
US citizen released from Taliban: ਜਾਰਜ ਗਲੇਜ਼ਮੈਨ ਨੂੰ ਅਫ਼ਗ਼ਾਨਿਸਤਾਨ ਦੀ ਯਾਤਰਾ ਦੌਰਾਨ ਤਾਲਿਬਾਨ ਨੇ ਕਰ ਲਿਆ ਸੀ ਅਗਵਾ
US citizen released from Taliban: ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਾਰਜ ਗਲੇਜ਼ਮੈਨ, ਜਿਸਨੂੰ ਅਫ਼ਗ਼ਾਨਿਸਤਾਨ ਵਿੱਚ ਢਾਈ ਸਾਲ ਗ਼ਲਤ ਤਰੀਕੇ ਨਾਲ ਨਜ਼ਰਬੰਦ ਕੀਤਾ ਗਿਆ ਸੀ, ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਤਾਲਿਬਾਨ ਨੇ 65 ਸਾਲਾ ਜਾਰਜ ਗਲੇਜ਼ਮੈਨ ਨੂੰ ਉਸ ਸਮੇਂ ਅਗਵਾ ਕਰ ਲਿਆ ਸੀ ਜਦੋਂ ਉਹ ਅਫ਼ਗ਼ਾਨਿਸਤਾਨ ਦੀ ਯਾਤਰਾ ’ਤੇ ਸੀ। ਨਿਊਯਾਰਕ ਪੋਸਟ ਦੀ ਰਿਪੋਰਟ ਅਨੁਸਾਰ, ਟਰੰਪ ਦੇ ਵਿਸ਼ੇਸ਼ ਬੰਧਕ ਦੂਤ ਐਡਮ ਬੋਹਲਰ, ਤਾਲਿਬਾਨ ਅਧਿਕਾਰੀਆਂ ਅਤੇ ਕਤਰ ਦੇ ਅਧਿਕਾਰੀਆਂ ਦੁਆਰਾ ਵਿਚੋਲਗੀ ਕੀਤੀ ਗਈ ਅਤੇ ਗੱਲਬਾਤ ਤੋਂ ਬਾਅਦ ਜਾਰਜ ਨੂੰ ਰਿਹਾਅ ਕੀਤਾ ਗਿਆ।
ਰਿਪੋਰਟ ਅਨੁਸਾਰ, ਬੋਹਲਰ ਅਤੇ ਅਫ਼ਗ਼ਾਨਿਸਤਾਨ ’ਚ ਸਾਬਕਾ ਅਮਰੀਕੀ ਰਾਜਦੂਤ ਜ਼ਾਲਮੇ ਖਲੀਲਜ਼ਾਦ ਨੇ ਕਤਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਤੇ ਪ੍ਰਧਾਨ ਮੰਤਰੀ ਦੇ ਸੀਨੀਅਰ ਸਲਾਹਕਾਰ ਮਾਜਿਦ ਅਲ ਅੰਸਾਰੀ ਦੇ ਨਾਲ ਨਾਲ ਤਾਲਿਬਾਨ ਦੇ ਅਧਿਕਾਰੀ ਆਮਿਰ ਖ਼ਾਨ ਮੁੱਤਾਕੀ ਨਾਲ ਮੁਲਾਕਾਤ ਕੀਤੀ ਅਤੇ ਗਲੇਜ਼ਮੈਨ ਦੀ ਰਿਹਾਈ ਨੂੰ ਅੰਤਮ ਰੂਪ ਦਿਤਾ। ਤਿੰਨ ਪੱਖੀ ਵਾਰਤਾ ਦੇ ਕਈ ਕਈ ਹਫ਼ਤਿਆਂ ਬਾਅਦ ਗਲੇਜ਼ਮੈਨ ਬਾਅਦ ਵਿਚ ਕਾਰੁਲ ਤੋਂ ਦੋਹਾ ਲਈ ਰਵਾਨਾ ਹੋਏ।
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਗਲੇਜ਼ਮੈਨ ਹੁਣ ਆਜ਼ਾਦ ਹਨ। ਜਾਰਜ ਨੂੰ ਅਫ਼ਗ਼ਾਨਿਸਤਾਨ ਵਿਚ ਢਾਈ ਸਾਲ ਗ਼ਲਤ ਤਰੀਕੇ ਨਾਲ ਨਜ਼ਰਬੰਦ ਰੱਖਿਆ ਗਿਆ ਸੀ, ਪਰ ਹੁਣ ਉਹ ਆਪਣੀ ਪਤਨੀ ਅਲੈਗਜ਼ੈਂਡਰਾ ਨਾਲ ਦੁਬਾਰਾ ਮਿਲਣ ਜਾ ਰਿਹਾ ਹੈ। ਜਾਰਜ ਘਰ ਵਾਪਸ ਆਉਣ ’ਤੇ ਤੁਹਾਡਾ ਸਵਾਗਤ ਹੈ, ਜਾਰਜ!’’ ਖਲੀਲਜ਼ਾਦ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀਆਂ ਦੀ ਆਜ਼ਾਦੀ ਨੂੰ ਤਰਜੀਹ ਦਿੱਤੀ ਹੈ ਅਤੇ ਇਸ ਕੋਸ਼ਿਸ਼ ਵਿੱਚ ਟਰੰਪ ਦੀ ਸਹਾਇਤਾ ਕਰਨਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ। ‘‘ਅੱਜ ਇੱਕ ਚੰਗਾ ਦਿਨ ਹੈ। ਅਸੀਂ ਕਾਬੁਲ ਵਿੱਚ ਦੋ ਸਾਲ ਦੀ ਨਜ਼ਰਬੰਦੀ ਤੋਂ ਬਾਅਦ ਇੱਕ ਅਮਰੀਕੀ ਨਾਗਰਿਕ ਜਾਰਜ ਗਲੇਜ਼ਮੈਨ ਦੀ ਰਿਹਾਈ ਕਰਵਾਉਣ ਵਿਚ ਸਫ਼ਲ ਹੋਏ। ਤਾਲਿਬਾਨ ਸਰਕਾਰ ਨੇ ਡੋਨਾਲਡ ਟਰੰਪ ਅਤੇ ਅਮਰੀਕੀ ਲੋਕਾਂ ਪ੍ਰਤੀ ਸਦਭਾਵਨਾ ਵਜੋਂ ਉਸਨੂੰ ਰਿਹਾਅ ਕਰਨ ਲਈ ਸਹਿਮਤੀ ਜਾਹਰ ਕੀਤੀ। ਜਾਰਜ ਆਪਣੇ ਪਰਿਵਾਰ ਕੋਲ ਵਾਪਸ ਘਰ ਜਾ ਰਿਹਾ ਹੈ। ਡੋਨਾਲਡ ਟਰੰਪ ਨੇ ਵਿਦੇਸ਼ਾਂ ਵਿੱਚ ਕੈਦ ਅਮਰੀਕੀਆਂ ਦੀ ਆਜ਼ਾਦੀ ਅਤੇ ਘਰ ਵਾਪਸੀ ਨੂੰ ਇੱਕ ਉੱਚ ਤਰਜੀਹ ਦਿੱਤੀ ਹੈ। ਇਸ ਮਹੱਤਵਪੂਰਨ ਯਤਨ ਵਿੱਚ ਸਹਾਇਤਾ ਕਰਨਾ ਇੱਕ ਸਨਮਾਨ ਦੀ ਗੱਲ ਸੀ।’’
(For more news apart from US citizen Latest News, stay tuned to Rozana Spokesman)