ਇਰਾਨ ਦੇ ਨਤਾਂਜ ਪ੍ਰਮਾਣੂ ਪਲਾਂਟ ’ਤੇ ਇਜ਼ਰਾਇਲ-ਅਮਰੀਕਾ ਵਲੋਂ ਦੂਜਾ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹਮਲੇ ਦੌਰਾਨ ਰੇਡੀਓਐਕਟਿਵ ਲੀਕ ਨਹੀਂ ਹੋਇਆ : ਰਿਪੋਰਟ

Second attack by Israel-US on Iran's Natanz nuclear plant

ਤੇਲ ਅਵੀਵ : ਅਮਰੀਕਾ-ਇਜ਼ਰਾਈਲ ਅਤੇ ਇਰਾਨ ਯੁੱਧ ਦਾ ਅੱਜ 22ਵਾਂ ਦਿਨ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੱਜ ਸਵੇਰੇ ਅਮਰੀਕਾ ਅਤੇ ਇਜ਼ਰਾਈਲ ਨੇ ਇਰਾਨ ਦੇ ਨਤਾਂਜ ਪ੍ਰਮਾਣੂ ਕੇਂਦਰ 'ਤੇ ਹਵਾਈ ਹਮਲਾ ਕੀਤਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਹਮਲੇ ਵਿੱਚ ਹੁਣ ਤੱਕ ਕੋਈ ਰੇਡੀਓਐਕਟਿਵ (ਖਤਰਨਾਕ ਪ੍ਰਮਾਣੂ) ਲੀਕ ਨਹੀਂ ਹੋਇਆ ਹੈ। ਇਸ ਖੇਤਰ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਕੋਈ ਖ਼ਤਰਾ ਨਹੀਂ ਹੈ।

ਇਜ਼ਰਾਈਲ ਅਤੇ ਅਮਰੀਕਾ ਨੇ ਪਹਿਲਾਂ 2 ਮਾਰਚ ਨੂੰ ਵੀ ਇਸ ਪਲਾਂਟ 'ਤੇ ਹਮਲਾ ਕੀਤਾ ਸੀ। ਇਹ ਇਰਾਨ ਦਾ ਸਭ ਤੋਂ ਵੱਡਾ ਪ੍ਰਮਾਣੂ ਕੇਂਦਰ ਹੈ, ਜਿੱਥੇ ਯੂਰੇਨੀਅਮ ਸੰਸ਼ੋਧਨ ਕੀਤਾ ਜਾਂਦਾ ਹੈ। ਇਸ ਬਾਰੇ ਇੱਕ ਖਾਸ ਗੱਲ ਇਹ ਹੈ ਕਿ ਇਸ ਦਾ ਇੱਕ ਵੱਡਾ ਹਿੱਸਾ ਭੂਮੀਗਤ ਬਣਾਇਆ ਗਿਆ ਹੈ। ਇਹ ਕਿਸੇ ਵੀ ਹਮਲੇ ਤੋਂ ਬਚਾਉਣ ਲਈ ਕੀਤਾ ਗਿਆ ਹੈ।