ਵਿਦੇਸ਼ਾਂ ਵਿਚ ਫਸੇ ਲੋਕਾਂ ਲਈ ਰੱਬ ਬਣ ਕੇ ਬਹੁੜਿਆ ‘ਯੂਨਾਈਟਿਡ ਸਿੱਖਸ’, ਪੰਜਾਬੀ ਲੜਕੀ ਨੂੰ ਦਸਤਾਵੇਜ਼ ਬਣਾ ਕੇ ਭੇਜਿਆ ਆਪਣੇ ਪਰਿਵਾਰ ਕੋਲ
ਸੰਸਥਾ ਨੇ ਕੰਵਲਜੀਤ ਕੌਰ ਨੂੰ ਸਾਢੇ ਤਿੰਨ ਲੱਖ ਦੀ ਵਿੱਤੀ ਸਹਾਇਤਾ ਵੀ ਦਿੱਤੀ
UNITED SIKHS News in punjabi : ਯੂਨਾਈਟਿਡ ਸਿੱਖਸ ਵਲੋਂ ਦੇਸ਼ਾਂ-ਵਿਦੇਸ਼ਾਂ ਵਿਚ ਨਿਆਸਰਿਆਂ ਦੀ ਨਿਰਸਵਾਰਥ ਸਹਾਇਤਾ ਕੀਤੀ ਜਾਂਦੀ ਹੈ ਤੇ ਇਸ ਮਿਸ਼ਨ ਨਾਲ ਜੁੜੇ ਲੋਕ ਕਿਸੇ ਦੀ ਜਾਤ ਜਾਂ ਧਰਮ ਨਹੀਂ ਪੁਛਦੇ ਤੇ ਦਿਲ ਖੋਲ੍ਹ ਕੇ ਮਦਦ ਕਰਦੇ ਹਨ। ਪਿਛਲੇ ਲੰਬੇ ਸਮੇਂ ਤੋਂ ਇਹ ਵਰਤਾਰਾ ਚੱਲ ਰਿਹਾ ਹੈ ਕਿ ਧੋਖੇਬਾਜ਼ ਏਜੰਟ ਲੋਕਾਂ ਨੂੰ ਫ਼ਰਜ਼ੀ ਵੀਜ਼ਿਆਂ ਰਾਹੀਂ ਵਿਦੇਸ਼ਾਂ ਵਿਚ ਲੈ ਜਾਂਦੇ ਹਨ ਤੇ ਫਿਰ ਉਥੇ ਜਾ ਕੇ ਉਨ੍ਹਾਂ ਨੂੰ ਲਾਵਾਰਸ ਕਰ ਕੇ ਛੱਡ ਦਿਤਾ ਜਾਂਦਾ ਹੈ। ਅਜਿਹੇ ਲੋਕ ਨਾ ਤਾਂ ਖੁਲ੍ਹ ਕੇ ਕੰਮ ਕਰ ਸਕਦੇ ਹਨ ਤੇ ਨਾ ਹੀ ਕਿਸੇ ਨੂੰ ਮਿਲ ਸਕਦੇ ਹਨ। ਇਨ੍ਹਾਂ ਕੋਲ ਗੁੰਮਨਾਮ ਜ਼ਿੰਦਗੀ ਜਿਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੁੰਦਾ।
ਹੁਣ ਯੂਨਾਈਟਿਡ ਸਿੱਖਸ ਨੇ ਗੁਰਦਾਸਪੁਰ ਦੀ ਲੜਕੀ ਕੰਵਲਜੀਤ ਕੌਰ ਦੀ ਸਹਾਇਤਾ ਕੀਤੀ ਹੈ। ਸੰਸਥਾ ਨੇ ਲੜਕੀ ਨੂੰ ਪਾਸਪੋਰਟ , ਟਿਕਟ ਤੇ ਵਿੱਤੀ ਸਹਾਇਤਾ ਵੀ ਦਿੱਤੀ। ਯੂਨਾਈਟਿਡ ਸਿੱਖਸ ਦੇ ਨਾਲ-ਨਾਲ ਸਿੰਘ ਸਭਾ ਗੁਰਦੁਆਰਾ ਸਾਹਿਬ ਵਲੋਂ ਸ਼ਲਾਘਾਯੋਗ ਕਦਮ ਚੁੱਕਦਿਆਂ ਸੰਗਤ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਗੁਰਦਾਸਪੁਰ ਦੀ ਲੜਕੀ ਕੰਵਲਜੀਤ ਕੌਰ ਨੇ ਕਿਹਾ ਹੈ ਕਿ ਮੈਂ ਸੰਸਥਾ ਦਾ ਧੰਨਵਾਦ ਕਰਦੀ ਹਾ। ਉਨ੍ਹਾਂ ਦੱਸਿਆ ਹੈ ਕਿ ਮੈਂ 2022 ਵਿੱਚ ਯੂ.ਕੇ. ਵਿੱਚ ਆਈ ਸੀ ਅਤੇ ਮੇਰੇ ਕੋਲ ਵੀਜ਼ਾ ਨਹੀਂ ਸੀ। ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਉਹ ਗੈਰ ਕਾਨੂੰਨੀ ਢੰਗ ਨਾਲ ਯੂ.ਕੇ. ਵਿੱਚ ਐਟਰ ਹੋਈ ਸੀ। ਹੁਣ ਯੂਨਾਈਟਿਡ ਸਿੱਖਸ ਨੇ ਮੈਨੂੰ ਸਾਢੇ 3 ਲੱਖ ਰੁਪਏ ਦੀ ਸਹਾਇਤਾ ਵੀ ਦਿੱਤੀ ਹੈ।