ਉਤਰੀ ਕੋਰੀਆ ਦੇ ਪ੍ਰਮਾਣੂ ਪ੍ਰੀਖਣ ਨਾ ਕਰਨ ਦੇ ਫ਼ੈਸਲੇ ਦਾ ਅਮਰੀਕਾ ਨੇ ਕੀਤਾ ਸਵਾਗਤ, ਜਾਪਾਨ ਨਾਖ਼ੁਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਉਤਰ ਕੋਰੀਆ ਦੇ ਪ੍ਰਮਾਣੂ ਅਤੇ ਮਿਜ਼ਾਈਲ ਪ੍ਰੀਖਣ ਰੋਕਣ ਦਾ ਸੰਕਲਪ ਲੈਣ ਬਾਰੇ ਜਿਥੇ ਜਾਪਾਨ ਨੇ ਕਿਹਾ ਹੈ ਕਿ ਉਹ ਸੰਤੁਸ਼ਟ ਨਹੀਂ ਹੈ

Kim jong un and donald trump

ਵਾਸ਼ਿੰਗਟਨ : ਉਤਰ ਕੋਰੀਆ ਦੇ ਪ੍ਰਮਾਣੂ ਅਤੇ ਮਿਜ਼ਾਈਲ ਪ੍ਰੀਖਣ ਰੋਕਣ ਦਾ ਸੰਕਲਪ ਲੈਣ ਬਾਰੇ ਜਿਥੇ ਜਾਪਾਨ ਨੇ ਕਿਹਾ ਹੈ ਕਿ ਉਹ ਸੰਤੁਸ਼ਟ ਨਹੀਂ ਹੈ ਅਤੇ ਉਤਰ ਕੋਰੀਆ 'ਤੇ ਉਸ ਦੀ ਦਬਾਅ ਨੀਤੀ ਜਾਰੀ ਰਹੇਗੀ। ਉਥੇ ਹੀ ਦਖਣੀ ਕੋਰੀਆ ਦਾ ਕਹਿਣਾ ਹੈ ਕਿ ਉਤਰ ਕੋਰੀਆ ਦਾ ਇਹ ਕਦਮ ‘ਪ੍ਰਮਾਣੂ ਰੋਕ’ ਦੀ ਦਿਸ਼ਾ ਵਿਚ ਇਕ ‘ਸਾਰਥਕ ਤਰੱਕੀ’ ਹੈ। ਜਾਪਾਨ ਦੇ ਰੱਖਿਆ ਮੰਤਰੀ ਇਤਸੁਨੋਰੀ ਓਨੋਡੇਰਾ ਨੇ ਵਾਸ਼ਿੰਗਟਨ ਵਿਚ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਸੰਤੁਸ਼ਟ ਨਹੀਂ ਹਾਂ।’