ਅਫ਼ਗ਼ਾਨਿਸਤਾਨ ’ਚ ਰਾਸ਼ਟਰਪਤੀ ਮਹਿਲ ਦੇ 20 ਕਰਮਚਾਰੀ ਕੋਰੋਨਾ ਪੀੜਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਮਹਿਲ ਵਿਚ ਘੱਟੋਂ ਘੱਟ 20 ਕਰਮਚਾਰੀ ਕੋਰੋਨਾ ਪੀੜਤ ਪਾਏ ਗਏ ਹੈ। ਇਕ ਸੀਨੀਅਰ ਸਰਕਾਰੀ   ਅਧਿਕਾਰੀ ਨੇ ਇਹ ਜਾਣਕਾਰੀ ਦਿਤੀ ਹੈ।

file photo

ਕਾਬੁਲ, 20 ਅਪ੍ਰੈਲ: ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਮਹਿਲ ਵਿਚ ਘੱਟੋਂ ਘੱਟ 20 ਕਰਮਚਾਰੀ ਕੋਰੋਨਾ ਪੀੜਤ ਪਾਏ ਗਏ ਹੈ। ਇਕ ਸੀਨੀਅਰ ਸਰਕਾਰੀ   ਅਧਿਕਾਰੀ ਨੇ ਇਹ ਜਾਣਕਾਰੀ ਦਿਤੀ ਹੈ। ਪਰ ਹੁਣ ਤਕ ਇਹ ਜਾਣਕਾਰੀ ਨਹÄ ਹੈ ਕਿ ਰਾਸ਼ਟਰਪਤੀ ਅਸ਼ਰਫ ਗਨੀ ਇਨ੍ਹਾਂ ਕਰਮਚਾਰੀਆਂ ਦੇ ਸੰਪਰਕ ਵਿਚ ਸੀ ਜਾਂ ਨਹÄ। ਰਾਸ਼ਟਰਪਤੀ ਮਹਿਲ ਨੇ ਇਸ ਸਬੰਧ ਵਿਚ ਜਾਣਕਾਰੀ ਦੇਣ ਤੋਂ ਇੰਨਕਾਰ ਕਰ ਦਿਤਾ ਹੈ। ਗਨੀ ਨੇ ਖ਼ੁਦ ਨੂੰ ਲੋਕਾਂ ਤੋਂ ਦੂਰ ਕਰ ਲਿਆ ਹੈ ਪਰ  ਉਹ ਪ੍ਰਤਿਦਿਨ ਕੁੱਝ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰ ਰਹੇ ਹੈ। ਗਨੀ ਇਸ ਲਈ ਵੀ ਸਾਵਧਾਨੀ ਵਰਤ ਰਹੇ ਹੈ ਕਿਉਂਕਿ ਉਨ੍ਹਾਂ ਦੀ ਉਮਰ 70 ਸਾਲ ਹੈ ਅਤੇ ਉਨ੍ਹਾਂ ਨੂੰ ਪਹਿਲਾਂ ਕੈਂਸਰ ਹੋ ਚੁੱਕਾ ਹੈ।        (ਪੀਟੀਆਈ)
 

ਸਿੰਗਾਪੁਰ ’ਚ ਰਿਕਾਰਡ 1426 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ

ਸਿੰਗਾਪੁਰ, 20 ਅਪ੍ਰੈਲ: ਸਿੰਗਾਪੁਰ ਵਿਚ ਸੋਮਵਾਰ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਦੇ ਰਿਕਾਰਡ 1426 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ 1410 ਮਾਮਲੇ ਡਾਰਮੇਟਰੀ ਵਿਚ ਰਹਿਣ ਵਾਲੇ ਭਾਰਤੀ ਸਮੇਤ ਵਿਦੇਸ਼ੀ ਕਾਮਿਆਂ ਦੇ ਹਨ। ਸਿਹਤ ਮੰਤਰਾਲੇ ਨੇ ਦੱਸਿਆ ਕਿ ਨਵੇਂ ਮਾਮਲੇ ਆਉਣ ਦੇ ਬਾਅਦ ਦੇਸ਼ ਵਿਚ ਕੁੱਲ ਇਨਫੈਕਟਿਡਾਂ ਦੀ ਗਿਣਤੀ ਵੱਧ ਕੇ 8104 ਹੋ ਗਈ ਹੈ। ਮੰਤਰਾਲੇ ਨੇ ਜਾਰੀ ਬਿਆਨ ਵਿਚ ਕਿਹਾ,‘‘ਅਸੀਂ ਮਾਮਲਿਆਂ ਦੀ ਵਿਸਥਾਰ ਨਾਲ ਜਾਣਕਾਰੀ ਹਾਸਲ ਕਰ ਰਹੇ ਹਾਂ ਅਤੇ ਰਾਤ ਨੂੰ ਇਸ ਸੰਬੰਧ ਵਿਚ ਵਿਸਥਾਰ ਸਮੇਤ ਜਾਣਕਾਰੀ ਦਿੱਤੀ ਜਾਵੇਗੀ। ਕੋਵਿਡ-19 ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਵਿਦੇਸ਼ੀ ਕਾਮਿਆਂ ਦੇ 18 ਡਾਰਮੇਟਰੀ ਨੂੰ ਵੱਖਰਾ ਖੇਤਰ ਐਲਾਨਿਆ ਗਿਆ ਹੈ। ਐਤਵਾਰ ਤੱਕ ਪੁਨਗੋਲ ਸਥਿਤ ਐੱਸ 11 ਡਾਰਮੇਟਰੀ ਕੋਵਿਡ-19 ਇਨਫੈਕਟਿਡਾਂ ਦੇ ਵੱਡੇ ਕੇਂਦਰ ਦੇ ਰੂਪ ਵਿਚ ਉਭਰਿਆ ਜਿੱਥੋਂ ਹੁਣ ਤੱਕ 1508 ਲੋਕਾਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ।
 

ਪੈਰਿਸ ਦੇ ਨਾ ਪੀਣ ਯੋਗ ਪਾਣੀ ਵਿਚ ਮਿਲਿਆ ਕੋਰੋਨਾ ਵਾਇਰਸ
ਪੈਰਿਸ, 20 ਅਪ੍ਰੈਲ: ਪੈਰਿਸ ਦੇ ਨਾ ਪੀਣ ਯੋਗ ਪਾਣੀ ਦੇ ਸਰੋਤਾਂ ਵਿਚ ਕੋਰੋਨਾ ਵਾਇਰਸ ਪਾਇਆ ਗਿਆ ਹੈ। ਸ਼ਹਿਰ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਪੀਣ ਵਾਲਾ ਪਾਣੀ ਦੇ ਇਨਫ਼ੈਕਟਡ ਹੋਣ ਦਾ ਖ਼ਤਰਾ ਨਹੀਂ ਹੈ। ਪੈਰਿਸ ਦੀ ਜਲ ਏਜੰਸੀ ਦੀ ਪ੍ਰਯੋਗਸ਼ਾਲਾ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਲਾਕਡਾਊਨ ਦੇ ਤੁਰਤ ਬਾਅਦ ਲਏ ਗਏ 27 ਨਮੂਨਿਆਂ ਦੀ ਜਾਂਚ ਕੀਤੀ, ਜਿਨ੍ਹਾਂ ਵਿਚੋਂ 4 ਨਮੂਨਿਆਂ ਵਿਚ ਕੋਰੋਨਾ ਵਾਇਰਸ ਮਿਲਿਆ ਹੈ। ਸ਼ਹਿਰ ਦੇ ਸੀਨੀਅਰ ਵਾਤਾਵਰਣ ਅਧਿਕਾਰੀ ਸੇਲੀਆ ਬਲਾਓਲ ਨੇ ਦਸਿਆ ਕਿ ਪੀਣ ਵਾਲਾ ਪਾਣੀ ਦੀ ਸਪਲਾਈ ਦਾ ਨੈੱਟਵਰਕ ਪੂਰੀ ਤਰ੍ਹਾਂ ਤੋਂ ਵੱਖ ਹੈ ਅਤੇ ਇਸ ਲਈ ਉਸ ਦਾ ਇਸਤੇਮਾਲ ਬਿਨ੍ਹਾਂ ਕਿਸੇ ਖ਼ਤਰੇ ਦੇ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਸੀਨ ਨਦੀ ਅਤੇ ਅਵਰਕ ਨਹਿਰ ਪੈਰਿਸ ਵਿਚ ਇਸਤੇਮਾਲ ਹੋਣ ਵਾਲੇ ਨਾ ਪੀਣ ਯੋਗ ਪਾਣੀ ਦੇ ਸਰੋਤ ਹਨ ਅਤੇ ਇਨ੍ਹਾਂ ਇਸਤੇਮਾਲ ਸੜਕਾਂ ਨੂੰ ਸਾਫ਼ ਕਰਨ, ਪੌਦਿਆਂ ਵਿਚ ਪਾਣੀ ਦੇਣ ਦੇ ਨਾਲ-ਨਾਲ ਸਜਾਵਟ ਲਈ ਲਗਾਏ ਗਏ ਫੁਆਰਿਆਂ ਵਿਚ ਕੀਤਾ ਜਾਂਦਾ ਹੈ। ਬਲਾਓਲ ਨੇ ਦਸਿਆ ਕਿ ਪੈਰਿਸ ਕੋਈ ਫ਼ੈਸਲਾ ਕਰਨ ਤੋਂ ਪਹਿਲਾਂ ਖੇਤਰ ਦਾ ਆਕਲਨ ਕਰਨ ਲਈ ਖੇਤਰੀ ਸਿਹਤ ਏਜੰਸੀਆਂ ਨਾਲ ਸਲਾਹ ਕਰ ਰਿਹਾ ਹੈ। (ਏਜੰਸੀ)