ਇਮਰਾਨ ਵਲੋਂ ਲੋਕਾਂ ਨੂੰ ਘਰਾਂ ’ਚ ਰਹਿਣ ਦੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਗਲੋਬਲ ਮਹਾਮਾਰੀ ਕੋਵਿਡ-19 ਨਾਲ ਨਜਿੱਠਣ ਦੀ ਲੜਾਈ ਵਿਚ ਲੋਕਾਂ ਨੂੰ ਖ਼ੁਦ ਅਨੁਸ਼ਾਸਨ ਦਿਖਾਉਣ

File Photo

ਇਸਲਾਮਾਬਾਦ, 20 ਅਪ੍ਰੈਲ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਗਲੋਬਲ ਮਹਾਮਾਰੀ ਕੋਵਿਡ-19 ਨਾਲ ਨਜਿੱਠਣ ਦੀ ਲੜਾਈ ਵਿਚ ਲੋਕਾਂ ਨੂੰ ਖ਼ੁਦ ਅਨੁਸ਼ਾਸਨ ਦਿਖਾਉਣ ਅਤੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ। ਦੇਸ਼ ਵਿਚ ਕੋਰੋਨਾਵਾਇਰਸ ਦੇ ਹੁਣ ਤੱਕ 8,516 ਮਾਮਲੇ ਸਾਹਮਣੇ ਆਏ ਹਨ ਅਤੇ ਕਰੀਬ 170 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮਈ ਮੱਧ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਵਧਣ ਅਤੇ ਸਿਹਤ ਪ੍ਰਣਾਲੀ ਦੇ ਦਬਾਅ ਵਿਚ ਆਉਣ ਦੀ ਚਿੰਤਾ ਜ਼ਾਹਰ ਕਰਨ ਦੇ ਕੁਝ ਦਿਨ ਬਾਅਦ ਇਮਰਾਨ ਨੇ ਲੋਕਾਂ ਨੂੰ ਇਹ ਅਪੀਲ ਕੀਤੀ।

ਇਮਰਾਨ ਖਾਨ ਨੇ ਟਵੀਟ ਕੀਤਾ ਕਿਹਾ ਮੈਂ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਗਲੋਬਲ ਮਹਾਮਾਰੀ ਦੇ ਦੌਰਾਨ ਜਿੰਨਾ ਹੋ ਸਕੇ ਘਰਾਂ ਵਿਚ ਰਹਿਣ। ਜਿੰਨਾ ਜ਼ਿਆਦਾ ਲੋਕ ਖੁਦ ਅਨੁਸ਼ਾਸ਼ਨ ਵਿਚ ਰਹਿਣਗੇ, ਕੋਵਿਡ-19 ਨਾਲ ਨਜਿੱਠਣਾ ਅਤੇ ਲਾਕਡਾਊਨ ਵਿਚ ਢਿੱਲ ਦੇਣਾ ਉਨਾਂ ਆਸਾਨ ਹੋਵੇਗਾ। (ਪੀਟੀਆਈ)