ਅਮਰੀਕੀ ਅਰਥ ਵਿਵਸਥਾ ਨੂੰ ਪਟੜੀ ’ਤੇ ਆਉਣ ਲਈ ਕਈ ਸਾਲ ਨਹੀਂ ਕੁੱਝ ਕੁ ਮਹੀਨੇ ਚਾਹੀਦੇ ਹੈ : ਮਨੁਚਿਨ
ਅਮਰੀਕਾ ਦੇ ਵਿੱਤ ਮੰਤਰੀ ਸਟੀਵਨ ਮਨੁਚਿਨ ਨੇ ਐਤਵਾਰ ਨੂੰ ਆਖਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਬਦਹਾਲ ਅਮਰੀਕਾ ਦੀ ਅਰਥ ਵਿਵਸਥਾ ਨੂੰ ਵਾਪਸ
ਵਾਸ਼ਿੰਗਟਨ, 20 ਅਪ੍ਰੈਲ: ਅਮਰੀਕਾ ਦੇ ਵਿੱਤ ਮੰਤਰੀ ਸਟੀਵਨ ਮਨੁਚਿਨ ਨੇ ਐਤਵਾਰ ਨੂੰ ਆਖਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਬਦਹਾਲ ਅਮਰੀਕਾ ਦੀ ਅਰਥ ਵਿਵਸਥਾ ਨੂੰ ਵਾਪਸ ਪਟੜੀ ਉਤੇ ਆਉਣ ਵਿਚ ਕਈ ਸਾਲ ਨਹੀਂ ਬਲਕਿ ਕੁੱਝ ਮਹੀਨੇ ਹੀ ਲੱਗਣਗੇ। ਉਨ੍ਹਾਂ ਨੇ ਸੀ. ਐਨ. ਐਨ. ਦੇ ਪ੍ਰੋਗਰਾਮ ‘ਸਟੇਟ ਆਫ਼ ਦਿ ਯੂਨੀਅਨ’ ਵਿਚ ਹਿੱਸਾ ਲੈਂਦੇ ਹੋਏ ਆਖਿਆ ਕਿ ਮੈਨੂੰ ਲੱਗਦਾ ਹੈ ਕਿ ਇਸ ਵਿਚ ਕੁੱਝ ਮਹੀਨੇ ਹੀ ਲੱਗਣਗੇ। ਮੈਨੂੰ ਅਜਿਹਾ ਬਿਲਕੁਲ ਨਹੀਂ ਲੱਗਦਾ ਕਿ ਇਸ ਵਿਚ ਕਈ ਸਾਲ ਲੱਗਣ ਵਾਲੇ ਹਨ।
ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਮਹਾਂਮਾਰੀ ਤੋਂ ਪਹਿਲਾਂ ਅਰਥ ਵਿਵਸਥਾ ਜਿਸ ਮਜ਼ਬੂਤ ਸਥਿਤੀ ਵਿਚ ਸੀ, ਵਾਪਸ ਉਸ ਸਥਿਤੀ ਵਿਚ ਆਉਣ ਵਿਚ ਕਿੰਨਾ ਸਮਾਂ ਲੱਗ ਸਕਦਾ ਹੈ। ਮਨੁਚਿਨ ਨੇ ਆਖਿਆ ਕਿ ਅਸੀਂ ਇਸ ਵਾਇਰਸ ਨੂੰ ਹਰਾਉਣ ਵਾਲੇ ਹਾਂ। ਮੈਂ ਜਾਣਦਾ ਹਾਂ ਕਿ ਨਾ ਸਿਰਫ਼ ਜਾਂਚ ਵਿਚ ਬਲਕਿ ਇਲਾਜ ਦੇ ਮੋਰਚੇ ਉਤੇ ਵੀ ਅਸੀ ਸ਼ਾਨਦਾਰ ਸਫ਼ਲਤਾਵਾਂ ਹਾਸਲ ਕਰਨ ਜਾ ਰਹੇ ਹਾਂ।
ਸਾਡੇ ਕੋਲ ਜਲਦੀ ਹੀ ਟੀਕੇ ਹੋਣਗੇ। ਮੈਨੂੰ ਲੱਗਦਾ ਹੈ ਕਿ ਟੀਕੇ ਵਿਕਸਤ ਕਰਨ ਵਿਚ ਲੋਕ ਲੱਗੇ ਹੋਏ ਹਨ ਅਤੇ ਇਸ ਵਿਚ ਕੁੱਝ ਹੀ ਸਮਾਂ ਲੱਗੇਗਾ। ਹਾਲਾਂਕਿ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐਮ. ਐਫ.) ਅਤੇ ਵਿਸ਼ਵ ਬੈਂਕ ਦਾ ਆਖਣਾ ਹੈ ਕਿ ਅਮਰੀਕਾ ਦੀ ਅਰਥ ਵਿਵਸਥਾ ਆਰਥਿਕ ਮੰਦੀ ਦੀ ਲਪੇਟ ਵਿਚ ਆ ਚੁੱਕੀ ਹੈ। (ਏਜੰਸੀ)