ਲਹਿੰਦੇ ਪੰਜਾਬ ’ਚ ਸੱਭ ਤੋਂ ਵੱਧ ਕੋਰੋਨਾ ਦੀ ਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

 ਪੂਰੇ ਦੇਸ਼ ’ਚ 8,348 ਮਾਮਲੇ

File Photo

ਇਸਲਾਮਾਬਾਦ, 20 ਅਪ੍ਰੈਲ: ਪਾਕਿਸਤਾਨ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 869 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਇਨਫ਼ੈਕਟਿਡ ਲੋਕਾਂ ਦੀ ਗਿਣਤੀ ਵੱਧ ਕੇ 8348 ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਮੁਤਾਬਕ ਸੱਭ ਤੋਂ ਵੱਧ ਪ੍ਰਭਾਵਿਤ ਪੰਜਾਬ ਸੂਬੇ ਵਿਚ ਹੁਣ ਤਕ 3822, ਸਿੰਧ ਵਿਚ 2537, ਖੈਬਰ ਪਖਤੂਨਖਵਾ ਵਿਚ 1137, ਬਲੋਚਿਸਤਾਨ ਵਿਚ 376, ਗਿਲਗਿਤ-ਬਾਲਟਿਸਤਾਨ ਵਿਚ 257, ਇਸਲਾਮਾਬਾਦ ਵਿਚ 171 ਅਤੇ ਮਕਬੂਜ਼ਾ ਕਸ਼ਮੀਰ ਵਿਚ 48 ਮਾਮਲੇ ਸਾਹਮਣੇ ਆਏ ਹਨ।

ਐਤਵਾਰ ਨੂੰ 9 ਮਰੀਜ਼ਾਂ ਦੀ ਮੌਤ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 168 ਹੋ ਗਈ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਨੇ ਕਿਹਾ ਕਿ ਸਿੰਧ ਸੂਬੇ ਵਿਚ ਇਕ ਹੀ ਦਿਨ ਵਿਚ ਸੱਭ ਤੋਂ ਜ਼ਿਆਦਾ 8 ਲੋਕਾਂ ਦੀ ਮੌਤ ਹੋਈ ਹੈ। ਮੰਤਰਾਲੇ ਦੀ ਵੈਬਸਾਈਟ ਉਤੇ ਜਾਰੀ ਅੰਕੜਿਆਂ ਮੁਤਾਬਕ, ਪਾਕਿਸਤਾਨ ਵਿਚ ਬੀਤੇ 24 ਘੰਟੇ ਵਿਚ 7847 ਲੋਕਾਂ ਸਣੇ ਹੁਣ ਤਕ 98,522 ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਨਾਲ ਹੀ ਹੁਣ ਤਕ 1868 ਲੋਕ ਸਿਹਤਯਾਬ ਹੋ ਚੁੱਕੇ ਹਨ। (ਪੀਟੀਆਈ)