Pope Francis Death News: ਪੋਪ ਫਰਾਂਸਿਸ ਦਾ ਹੋਇਆ ਦਿਹਾਂਤ, 88 ਸਾਲ ਦੀ ਉਮਰ ਵਿੱਚ ਲਏ ਆਖ਼ਰੀ ਸਾਹ
Pope Francis Death News: ਕਾਫ਼ੀ ਸਮੇਂ ਤੋਂ ਸਨ ਬਿਮਾਰ
Pope Francis has passed away
ਕੈਥੋਲਿਕ ਈਸਾਈ ਧਾਰਮਿਕ ਆਗੂ ਪੋਪ ਫਰਾਂਸਿਸ ਦਾ 88 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਵੈਟੀਕਨ ਦੇ ਅਨੁਸਾਰ, ਪੋਪ ਨੇ ਅੱਜ ਸਥਾਨਕ ਸਮੇਂ ਅਨੁਸਾਰ ਸਵੇਰੇ 7:35 ਵਜੇ ਆਖ਼ਰੀ ਸਾਹ ਲਏ।
ਉਨ੍ਹਾਂ ਨੂੰ 14 ਫ਼ਰਵਰੀ ਨੂੰ ਰੋਮ ਦੇ ਜੈਮੈਲੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਹ ਨਮੂਨੀਆ ਅਤੇ ਅਨੀਮੀਆ ਦਾ ਵੀ ਇਲਾਜ ਕਰਵਾ ਰਹੇ ਸਨ। ਫੇਫੜਿਆਂ ਦੀ ਇਨਫੈਕਸ਼ਨ ਕਾਰਨ ਉਹ 5 ਹਫ਼ਤਿਆਂ ਲਈ ਹਸਪਤਾਲ ਵਿੱਚ ਭਰਤੀ ਸਨ।
ਇਲਾਜ ਦੌਰਾਨ, ਕੈਥੋਲਿਕ ਚਰਚ ਦੇ ਮੁੱਖ ਦਫ਼ਤਰ ਵੈਟੀਕਨ ਨੇ ਕਿਹਾ ਸੀ ਕਿ ਪੋਪ ਦੀ ਖੂਨ ਦੀ ਜਾਂਚ ਰਿਪੋਰਟ ਵਿੱਚ ਗੁਰਦੇ ਫੇਲ੍ਹ ਹੋਣ ਦੇ ਲੱਛਣ ਦਿਖਾਈ ਦਿੱਤੇ। ਇਸ ਤੋਂ ਇਲਾਵਾ, ਪਲੇਟਲੈਟਸ ਦੀ ਕਮੀ ਦਾ ਵੀ ਪਤਾ ਲੱਗਿਆ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ।