Saudi Arabia Deports Pakistanis: ਸਾਊਦੀ ਅਰਬ ਨੇ ਕੱਢੇ ਗ਼ੈਰ ਕਾਨੂੰਨੀ ਵੀਜ਼ੇ ਵਾਲੇ 4700 ਪਾਕਿਸਤਾਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Saudi Arabia Deports Pakistanis: ਇਹ ਲੋਕ ਵੱਖ-ਵੱਖ ਵੀਜ਼ਿਆਂ 'ਤੇ ਸਾਊਦੀ ਗਏ ਸਨ ਅਤੇ ਉਥੇ ਗ਼ੈਰ-ਕਾਨੂੰਨੀ ਤੌਰ 'ਤੇ ਭੀਖ ਮੰਗ ਰਹੇ ਸਨ

File Photo

ਇਸਲਾਮਾਬਾਦ : ਇਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ 'ਤੇ ਪਾਕਿਸਤਾਨ ਦੀ ਬੇਇੱਜ਼ਤੀ ਹੋਈ ਹੈ। ਹਾਲ ਹੀ ਵਿਚ ਪਾਕਿਸਤਾਨ ਦੇ ਰਖਿਆ ਮੰਤਰੀ ਖਵਾਜਾ ਮੁਹੰਮਦ ਆਸਿਫ਼ ਨੇ ਦਸਿਆ ਹੈ ਕਿ ਸਾਊਦੀ ਅਰਬ ਨੇ 4,700 ਤੋਂ ਵੱਧ ਪਾਕਿਸਤਾਨੀ ਭਿਖਾਰੀਆਂ ਨੂੰ ਫੜ ਕੇ ਦੇਸ਼ ਨਿਕਾਲਾ ਦਿਤਾ ਹੈ।

ਇਹ ਲੋਕ ਵੱਖ-ਵੱਖ ਵੀਜ਼ਿਆਂ 'ਤੇ ਸਾਊਦੀ ਗਏ ਸਨ ਅਤੇ ਉਥੇ ਗ਼ੈਰ-ਕਾਨੂੰਨੀ ਤੌਰ 'ਤੇ ਭੀਖ ਮੰਗ ਰਹੇ ਸਨ। ਉਨ੍ਹਾਂ ਨੂੰ ਸਾਊਦੀ ਪੁਲਿਸ ਨੇ ਹਿਰਾਸਤ ਵਿਚ ਲਿਆ ਅਤੇ ਦੇਸ਼ ਨਿਕਾਲਾ ਦੇ ਦਿਤਾ।