Canada News: ਕੈਨੇਡਾ ਦੇ ਗੁਰਦੁਆਰਾ ਸਾਹਿਬ 'ਚ ਭੰਨਤੋੜ, ਸਿੱਖਾਂ ਵਿਚ ਭਾਰੀ ਰੋਸ ਨਿਵਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਹ ਘਟਨਾ ਖ਼ਾਲਸਾ ਦੀਵਾਨ ਸੁਸਾਇਟੀ (ਕੇ.ਡੀ.ਐਸ) ਦੇ ਗੁਰਦੁਆਰਾ ਸਾਹਿਬ ਵਿਚ ਵਾਪਰੀ, ਜਿਸ ਨੂੰ ਆਮ ਤੌਰ 'ਤੇ ਰੌਸ ਸਟਰੀਟ ਗੁਰਦੁਆਰੇ ਵਜੋਂ ਜਾਣਿਆ ਜਾਂਦਾ ਹੈ।

Canada Gurdwara Sahib Vandalism

ਟੋਰਾਂਟੋ: ਕੈਨੇਡਾ ਵਿਚ ਮੰਦਰਾਂ ਦੇ ਬਾਅਦ ਹੁਣ ਗੁਰਦੁਆਰਾ ਸਾਹਿਬ ਵੀ ਕੱਟੜਪੰਥੀਆਂ ਦੇ ਨਿਸ਼ਾਨੇ `ਤੇ ਹਨ। ਤਾਜ਼ਾ ਜਾਣਕਾਰੀ ਮੁਤਾਬਕ ਵੈਨਕੂਵਰ ਵਿਚ ਇਕ ਪ੍ਰਮੁੱਖ ਗੁਰਦੁਆਰਾ ਸਾਹਿਬ ਵਿਚ ਰਾਤੋ ਰਾਤ ਖ਼ਾਲਿਸਤਾਨ ਪੱਖੀ ਗ੍ਰੈਫ਼ਿਟੀ ਨਾਲ ਭੰਨਤੋੜ ਕੀਤੀ ਗਈ, ਜਿਸ ਨਾਲ ਸਥਾਨਕ ਸਿੱਖ ਭਾਈਚਾਰੇ ਵਿਚ ਰੋਸ ਫੈਲ ਗਿਆ।

ਇਹ ਘਟਨਾ ਖ਼ਾਲਸਾ ਦੀਵਾਨ ਸੁਸਾਇਟੀ (ਕੇ.ਡੀ.ਐਸ) ਦੇ ਗੁਰਦੁਆਰਾ ਸਾਹਿਬ ਵਿਚ ਵਾਪਰੀ, ਜਿਸ ਨੂੰ ਆਮ ਤੌਰ 'ਤੇ ਰੌਸ ਸਟਰੀਟ ਗੁਰਦੁਆਰੇ ਵਜੋਂ ਜਾਣਿਆ ਜਾਂਦਾ ਹੈ। ਗੁਰਦੁਆਰਾ ਪ੍ਰਸ਼ਾਸਨ ਨੇ ਅਪਣੇ ਅਧਿਕਾਰਤ ਐਕਸ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿਚ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲਾਟ ਦੇ ਆਲੇ ਦੁਆਲੇ ਦੀਵਾਰ ਦੇ ਨਾਲ ਕਈ ਥਾਵਾਂ 'ਤੇ ਖ਼ਾਲਿਸਤਾਨ ਸ਼ਬਦ ਸਪਰੇਅ-ਪੇਂਟ ਕੀਤਾ ਗਿਆ ਹੈ।

ਇਹ ਭੰਨਤੋੜ ਸਨਿਚਰਵਾਰ ਸਵੇਰੇ ਸਾਹਮਣੇ ਆਈ ਉਸੇ ਦਿਨ ਜਦੋਂ ਸਰੀ ਨੇ ਦੁਨੀਆਂ ਦੀ ਸਭ ਤੋਂ ਵੱਡੀ ਵਿਸਾਖੀ ਪਰੇਡ ਦੀ ਮੇਜ਼ਬਾਨੀ ਕੀਤੀ ਸੀ। ਕੈਨੇਡੀਅਨ ਮੀਡੀਆ ਰਿਪੋਰਟਾਂ ਦੇ ਅਨੁਸਾਰ ਵੈਨਕੂਵਰ ਪੁਲਿਸ ਵਿਭਾਗ ਇਸ ਸਮੇਂ ਘਟਨਾ ਦੀ ਜਾਂਚ ਕਰ ਰਿਹਾ ਹੈ। ਇਕ ਬਿਆਨ ਵਿਚ ਕੇ.ਡੀ.ਐਸ ਨੇ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ, ਇਸ ਨੂੰ ਭਾਈਚਾਰੇ ਵਿਚ ਡਰ ਅਤੇ ਵੰਡ ਫੈਲਾਉਣ ਦੀ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਦਸਿਆ ਹੈ