ਸ਼ਾਹੀ ਵਿਆਹ ਦੀ ਖੁਸ਼ੀ 'ਚ 'ਕੈਨੇਡਾ' ਨੇ 50 ਹਜ਼ਾਰ ਡਾਲਰ ਦਾਨ ਕੀਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬ੍ਰਿਟੇਨ ਦੇ ਪ੍ਰਿੰਸ ਹੈਰੀ ਤੇ ਅਮਰੀਕੀ ਅਭਿਨੇਤਰੀ ਮੇਗਨ ਮਰਕਲ ਦੇ ਵਿਆਹ ਦੀ ਖੁਸ਼ੀ ਵਿਚ ਕੈਨੇਡੀਅਨ ਸਰਕਾਰ 50,000 ਡਾਲਰ ਇਕ ਚੈਰਿਟੀ ਨੂੰ ਦਾਨ ਕਰੇਗੀ

Royal Wedding
Justin Trudeau

ਟਰੂਡੋ ਨੇ ਆਪਣੇ ਬਿਆਨ 'ਚ ਕਿਹਾ ਕਿ ਸੋਫੀ ਤੇ ਮੈਂ ਕੈਨੇਡਾ ਦੀ ਸਰਕਾਰ ਵਲੋਂ ਨਵੇਂ ਵਿਆਹੇ ਜੋੜੇ ਨੂੰ ਵਧਾਈ ਦਿੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਨਵਾਂ ਵਿਆਹਿਆ ਜੋੜਾ ਉਮਰ ਭਰ ਖੁਸ਼ ਰਹੇ ਤੇ ਜ਼ਿੰਦਗੀ ਦੇ ਨਵੇਂ ਸਫਰ ਲਈ ਉਨ੍ਹਾਂ ਨੂੰ ਸਾਡੇ ਵਲੋਂ ਸ਼ੁਭਕਾਮਨਾਵਾਂ। ਇਹ ਦਾਨ ਜੰਪਸਟਾਰਟ ਚੈਰਿਟੀ ਨੂੰ ਦਿੱਤਾ ਜਾਵੇਗਾ। ਇਹ ਕੈਨੇਡੀਅਨ ਚੈਰਿਟੀ ਖੇਡਾਂ ਨੂੰ ਉਨ੍ਹਾਂ ਬੱਚਿਆਂ ਤੱਕ ਪਹੁੰਚਾਉਣ ਦਾ ਕੰਮ ਕਰਦੀ ਹੈ, ਜੋ ਕਿ ਆਰਥਿਕ ਤੰਗੀ ਕਾਰਨ ਖੇਡਾਂ 'ਚ ਹਿੱਸਾ ਨਹੀਂ ਲੈ ਸਕਦੇ। ਅਜੇ ਤਕ ਜੰਪਸਟਾਰਟ ਨੇ ਲਗਭਗ 1.6 ਮਿਲੀਅਨ ਤੋਂ ਜ਼ਿਆਦਾ ਬੱਚਿਆਂ ਨੂੰ ਖੇਡਾਂ ਦਾ ਹਿੱਸਾ ਬਣਨ ਵਿਚ ਯੋਗਦਾਨ ਪਾਇਆ ਹੈ। ਜੰਪਸਟਾਰਟ ਚੈਰਿਟੀ ਨੇ ਤੁਰੰਤ ਟਰੂਡੋ ਦੇ ਬਿਆਨ 'ਤੇ ਪ੍ਰਤੀਕ੍ਰਿਆ ਕਰਦਿਆਂ ਟਰੂਡੋ ਦੇ ਤੋਹਫੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ।