ਅਮਰੀਕਾ 'ਚ ਕਤਲ ਦੇ ਦੋਸ਼ੀ ਕੈਦੀ ਨੂੰ ਜ਼ਹਿਰੀਲਾ ਟੀਕਾ ਲਗਾ ਕੇ ਦਿੱਤੀ ਮੌਤ ਦੀ ਸਜ਼ਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਜੋਨਜ਼ ਨੂੰ ਹੰਟਸਵਿਲੇ ਵਿਖੇ ਟੈਕਸਾਸ ਸਟੇਟ ਪੈਨਸ਼ਨਰੀ ਵਿਖੇ ਜਾਨਲੇਵਾ ਟੀਕੇ ਲਗਾਇਆ ਗਿਆ ਅਤੇ ਬੁੱਧਵਾਰ ਸ਼ਾਮ 6:40 'ਤੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

Quintin Jones

ਕੈਲੀਫੋਰਨੀਆ - ਅਮਰੀਕੀ ਸੂਬੇ ਟੈਕਸਾਸ ਵਿਚ ਲੱਗਭਗ 10 ਮਹੀਨਿਆਂ ਬਾਅਦ ਪਹਿਲੀ ਵਾਰ ਇਕ ਕਤਲ ਦੇ ਦੋਸ਼ੀ ਨੂੰ ਜ਼ਹਿਰੀਲਾ ਟੀਕਾ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। 41 ਸਾਲਾ ਕੁਇੰਟਿਨ ਜੋਨਜ਼ ਨਾਮ ਦੇ ਦੋਸ਼ੀ ਕੈਦੀ ਦੀ ਮੌਤ ਦੀ ਸਜ਼ਾ ਬਾਰੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਮੀਦ ਜਤਾਈ ਸੀ ਕਿ ਦੇਸ਼ ਦੀ ਸੁਪਰੀਮ ਕੋਰਟ ਜਾਂ ਗਵਰਨਰ ਗ੍ਰੇਗ ਐਬੋਟ ਦੁਆਰਾ ਉਸ ਦੀ ਜਾਨ ਬਖਸ਼ੀ ਜਾਵੇਗੀ। 

ਟੈਕਸਾਸ ਦੇ ਕਰਿਮੀਨਲ ਜਸਟਿਸ ਵਿਭਾਗ ਨੇ ਦੱਸਿਆ ਕਿ ਜੋਨਜ਼ ਨੂੰ ਹੰਟਸਵਿਲੇ ਵਿਖੇ ਟੈਕਸਾਸ ਸਟੇਟ ਪੈਨਸ਼ਨਰੀ ਵਿਖੇ ਜਾਨਲੇਵਾ ਟੀਕੇ ਲਗਾਇਆ ਗਿਆ ਅਤੇ ਬੁੱਧਵਾਰ ਸ਼ਾਮ 6:40 'ਤੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਫੋਰਟ ਵਰਥ ਨਾਲ ਸੰਬੰਧਿਤ ਜੋਨਜ਼ ਨੂੰ 1999 ਵਿੱਚ ਬੇਸਬਾਲ ਦੇ ਬੈਟ ਨਾਲ ਆਪਣੀ ਆਂਟੀ ਬੇਰਥੀਨਾ ਬ੍ਰਾਇਨਟ ਨੂੰ ਕੁੱਟ ਕੇ ਮਾਰਨ ਅਤੇ ਨਸ਼ੀਲੇ ਪਦਾਰਥ ਖਰੀਦਣ ਲਈ 30 ਡਾਲਰ ਚੋਰੀ ਕਰਨ ਦਾ ਦੋਸ਼ੀ ਪਾਇਆ ਗਿਆ ਸੀ।

ਜੋਨਜ਼, ਜੋ ਉਸ ਸਮੇਂ 19 ਸਾਲਾਂ ਦਾ ਸੀ, ਨੇ ਕਤਲ ਕਰਨ ਤੋਂ ਇਨਕਾਰ ਨਹੀਂ ਕੀਤਾ ਅਤੇ ਰਿਹਾਅ ਹੋਣ ਲਈ ਵੀ ਨਹੀਂ ਕਿਹਾ ਸੀ ਪਰ ਉਸਨੇ ਕਿਹਾ ਸੀ ਕਿ ਉਸ ਨੇ ਆਪਣੀ ਜ਼ਿੰਦਗੀ ਜੇਲ੍ਹ ਵਿੱਚ ਬਦਲ ਦਿੱਤੀ ਹੈ ਅਤੇ ਉਸ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਪਿਛਲੇ ਛੇ ਸਾਲਾਂ ਵਿੱਚ ਟੈਕਸਾਸ ਨੇ 50 ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ। ਜਦਕਿ ਪਿਛਲੀ ਜੁਲਾਈ ਵਿੱਚ, ਆਖਰੀ ਵਾਰ ਰਾਜ ਵਿੱਚ ਫਾਂਸੀ ਦਿੱਤੀ ਗਈ ਸੀ। ਇਸ ਤੋਂ ਇਲਾਵਾ ਪਿਛਲੇ ਹ਼ਫਤੇ, ਦੱਖਣੀ ਕੈਰੋਲਿਨਾ ਦੇ ਗਵਰਨਰ ਹੈਨਰੀ ਮੈਕਮਾਸਟਰ ਨੇ ਇੱਕ ਕਾਨੂੰਨ 'ਤੇ ਦਸਤਖ਼ਤ ਕੀਤੇ ਜੋ ਮਾਰਨ ਵਾਲੇ ਜ਼ਹਿਰੀਲੇ ਟੀਕਿਆਂ ਦੀ ਘਾਟ ਕਾਰਨ ਸੂਬੇ ਦੇ ਫਾਂਸੀ ਦੇ ਤਰੀਕਿਆਂ ਵਿੱਚ ਫਾਇਰਿੰਗ ਸਕੁਐਡ ਨੂੰ ਜੋੜਦਾ ਹੈ ਪਰ ਇਹ ਅਜੇ ਅਸਪਸ਼ੱਟ ਹੈ ਕਿ ਇਹ ਕਦੋਂ ਸ਼ੁਰੂ ਹੋਵੇਗੀ।