Singapore News: ਭਾਰਤੀ ਮੂਲ ਦੇ ਡਿਲੀਵਰੀ ਬੁਆਏ ਨੂੰ ਮੀਟ ਉਤਪਾਦ ਚੋਰੀ ਕਰਨ ਦੇ ਦੋਸ਼ 'ਚ ਹੋਈ ਜੇਲ
ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਕਰੂਪਨ ਅਤੇ ਗੁਨਾਸੁੰਦਰਮ ਨੇ ਕੁੱਲ 170,059.77 ਸਿੰਗਾਪੁਰੀ ਡਾਲਰ ਦੇ ਮੀਟ ਉਤਪਾਦ ਚੋਰੀ ਕੀਤੇ।
Singapore News: ਭਾਰਤੀ ਮੂਲ ਦੇ ਇਕ ਡਿਲੀਵਰੀ ਬੁਆਏ ਨੂੰ ਥੋਕ ਵਿਕਰੇਤਾ ਲਈ ਕੰਮ ਕਰਦੇ ਹੋਏ 1,70,000 ਸਿੰਗਾਪੁਰੀ ਡਾਲਰ ਤੋਂ ਵੱਧ ਕੀਮਤ ਦੇ ਮੀਟ ਉਤਪਾਦ ਚੋਰੀ ਕਰਨ ਦੇ ਦੋਸ਼ 'ਚ 30 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
'ਦਿ ਟੂਡੇ' ਅਖਬਾਰ ਦੀ ਖ਼ਬਰ ਮੁਤਾਬਕ 42 ਸਾਲਾ ਸ਼ਿਵਮ ਕਰੂਪਨ ਅਤੇ ਚੀ ਸੋਂਗ ਫੂਡਜ਼ 'ਚ ਕੰਮ ਕਰਨ ਵਾਲੇ ਇਕ ਹੋਰ ਸਾਥੀ ਨੇ ਚੋਰੀ ਕੀਤੇ ਮੀਟ ਉਤਪਾਦ ਗਾਹਕਾਂ ਨੂੰ ਵੇਚੇ ਅਤੇ ਪੈਸੇ ਅਪਣੇ ਕੋਲ ਰੱਖ ਲਏ। ਕਰੂਪਨ ਦੇ ਸਹਿਯੋਗੀ ਵਿਰੁਧ ਅਦਾਲਤੀ ਕੇਸ ਅਜੇ ਸ਼ੁਰੂ ਨਹੀਂ ਹੋਇਆ ਹੈ।
ਕਰੂਪਨ ਦਾ ਸਾਥੀ ਨੇਸ਼ਾਨ ਗੁਨਾਸੁੰਦਰਮ (27) ਵੀ ਭਾਰਤੀ ਮੂਲ ਦਾ ਨਾਗਰਿਕ ਹੈ, ਜਿਸ ਨੂੰ ਕੰਪਨੀ ਨੇ ਗੋਦਾਮ 'ਚ ਸੁਪਰਵਾਈਜ਼ਰ ਵਜੋਂ ਤਾਇਨਾਤ ਕੀਤਾ ਸੀ। ਗੁਨਾਸੁੰਦਰਮ ਦਾ ਕੰਮ ਗੋਦਾਮ ਦੇ ਅੰਦਰ ਅਤੇ ਬਾਹਰ ਮਾਲ ਦੀ ਆਵਾਜਾਈ ਦੀ ਨਿਗਰਾਨੀ ਕਰਨਾ ਸੀ।
ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਕਰੂਪਨ ਅਤੇ ਗੁਨਾਸੁੰਦਰਮ ਨੇ ਕੁੱਲ 170,059.77 ਸਿੰਗਾਪੁਰੀ ਡਾਲਰ ਦੇ ਮੀਟ ਉਤਪਾਦ ਚੋਰੀ ਕੀਤੇ। ਡਿਪਟੀ ਪਬਲਿਕ ਪ੍ਰੋਸੀਕਿਊਟਰ (ਡੀਪੀਪੀ) ਰੋਨੀ ਇੰਗ ਨੇ ਕਰੂਪਨ ਦੇ ਅਪਰਾਧਾਂ ਲਈ 32 ਤੋਂ 38 ਮਹੀਨੇ ਦੀ ਜੇਲ ਦੀ ਸਜ਼ਾ ਦੀ ਮੰਗ ਕਰਦਿਆਂ ਕਿਹਾ ਕਿ ਉਸ ਨੇ ਅਪਣੇ ਮਾਲਕ ਨਾਲ ਧੋਖਾ ਕੀਤਾ ਹੈ। ਅਦਾਲਤ ਨੇ ਕਰੂਪਨ ਨੂੰ 30 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ।
(For more Punjabi news apart from Indian-Origin Delivery Driver Jailed In Singapore For Stealing Meat Products, stay tuned to Rozana Spokesman)