Iran News: ਈਰਾਨ ਦੇ ਪਹਿਲੇ ਉਪ ਰਾਸ਼ਟਰਪਤੀ ਮੋਖਬਰ ਬਣੇ ਕਾਰਜਕਾਰੀ ਰਾਸ਼ਟਰਪਤੀ

ਏਜੰਸੀ

ਖ਼ਬਰਾਂ, ਕੌਮਾਂਤਰੀ

‘ਸੁਪਰੀਮ ਲੀਡਰ’ ਅਯਾਤੁੱਲਾ ਅਲੀ ਖਾਮੇਨੀ ਨੇ ਰਈਸੀ ਦੀ ਮੌਤ ਤੋਂ ਬਾਅਦ ਸੋਗ ਦੇ ਸੰਦੇਸ਼ ਵਿਚ ਇਹ ਐਲਾਨ ਕੀਤਾ।

Iran's first vice president Mokhbar became acting president

Iran News: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਹੈਲੀਕਾਪਟਰ ਹਾਦਸੇ ’ਚ ਮੌਤ ਦੇ ਮੱਦੇਨਜ਼ਰ ਈਰਾਨ ਦੇ ਸਰਵਉੱਚ ਨੇਤਾ ਨੇ ਪਹਿਲੇ ਉਪ ਰਾਸ਼ਟਰਪਤੀ ਮੁਹੰਮਦ ਮੋਖਬਰ ਨੂੰ ਕਾਰਜਕਾਰੀ ਰਾਸ਼ਟਰਪਤੀ ਨਿਯੁਕਤ ਕੀਤਾ ਹੈ।

‘ਸੁਪਰੀਮ ਲੀਡਰ’ ਅਯਾਤੁੱਲਾ ਅਲੀ ਖਾਮੇਨੀ ਨੇ ਰਈਸੀ ਦੀ ਮੌਤ ਤੋਂ ਬਾਅਦ ਸੋਗ ਦੇ ਸੰਦੇਸ਼ ਵਿਚ ਇਹ ਐਲਾਨ ਕੀਤਾ। ਈਰਾਨ ਦੇ ਸੰਵਿਧਾਨ ਮੁਤਾਬਕ ਜੇਕਰ ਰਾਸ਼ਟਰਪਤੀ ਦੀ ਮੌਤ ਹੋ ਜਾਂਦੀ ਹੈ ਤਾਂ ਈਰਾਨ ਦਾ ਪਹਿਲਾ ਉਪ ਰਾਸ਼ਟਰਪਤੀ ਅਹੁਦਾ ਸੰਭਾਲੇਗਾ ਅਤੇ 50 ਦਿਨਾਂ ਦੇ ਅੰਦਰ ਨਵੀਆਂ ਰਾਸ਼ਟਰਪਤੀ ਚੋਣਾਂ ਹੋਣਗੀਆਂ। ਖਾਮੇਨੀ ਨੇ ਰਈਸੀ ਦੀ ਮੌਤ ’ਤੇ ਸੋਮਵਾਰ ਨੂੰ ਜਾਰੀ ਸ਼ੋਕ ਸੰਦੇਸ਼ ’ਚ ਦੇਸ਼ ’ਚ ਪੰਜ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਅਤੇ ਮੋਖਬਾਰ ਨੂੰ ਕਾਰਜਕਾਰੀ ਰਾਸ਼ਟਰਪਤੀ ਐਲਾਨ ਦਿਤਾ।