ਬਲਵਿੰਦਰ ਸਿੰਘ ਬਣੇ 'ਗੂਗਲ ਐਡਵਰਡਜ਼ ਸਪੈਸ਼ਲਿਸਟ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਪਾਰ ਸ਼ੁਰੂ ਕਰਨਾ ਜਿਥੇ ਚੁਨੌਤੀ ਭਰਿਆ ਕੰਮ ਹੁੰਦਾ ਹੈ ਉਥੇ ਵਪਾਰ ਨੂੰ ਸਫ਼ਲਤਾ ਪੂਰਵਕ ਚਲਾਈ ਰੱਖਣਾ ਵੀ ਕਾਰੀਗਰੀ ਦਾ ਕੰਮ ਹੁੰਦਾ.....

Google Edwards Specialist Balwinder Singh

ਆਕਲੈਂਡ : ਵਪਾਰ ਸ਼ੁਰੂ ਕਰਨਾ ਜਿਥੇ ਚੁਨੌਤੀ ਭਰਿਆ ਕੰਮ ਹੁੰਦਾ ਹੈ ਉਥੇ ਵਪਾਰ ਨੂੰ ਸਫ਼ਲਤਾ ਪੂਰਵਕ ਚਲਾਈ ਰੱਖਣਾ ਵੀ ਕਾਰੀਗਰੀ ਦਾ ਕੰਮ ਹੁੰਦਾ ਹੈ। ਅੱਜ ਵੱਡੇ-ਵੱਡੇ ਬਿਜ਼ਨਸ 'ਆਨਲਾਈਨ' ਇਸ਼ਤਿਹਾਰਬਾਜ਼ੀ ਦੇ ਸਹਾਰੇ ਸਫ਼ਲਤਾ ਦੀਆਂ ਪੌੜੀਆਂ ਚੜ੍ਹ ਰਹੇ ਹਨ ਇਹ ਇਸ਼ਤਿਹਾਰ ਕਿਹੋ ਜਿਹੇ ਹੋਣ, ਕਿਵੇਂ ਆਨਆਈਨ ਕੀਤੇ ਜਾਣ, ਕਿਵੇਂ ਦਾ ਉਸਦਾ ਲਿਖਿਆ ਮੈਟਰ ਹੋਵੇ ਕਿ ਪੂਰੀ ਦੁਨੀਆਂ ਤੁਹਾਡੇ ਕਾਰੋਬਾਰ ਬਾਰੇ ਜਾਣ ਸਕੇ? ਵੀ ਇਕ ਕਲਾਕਾਰੀ ਵਾਲਾ ਆਈ.ਟੀ. ਕੰਮ ਹੈ।

ਦੁਨੀਆਂ ਭਰ 'ਚ ਪ੍ਰਸਿੱਧ ਸਰਚ ਇੰਜਣ 'ਗੂਗਲ' ਅਜਿਹੀ ਸੇਵਾ ਪ੍ਰਦਾਨ ਕਰਨ ਵਾਲਿਆਂ ਦੇ ਮੁਕਾਬਲੇ ਕਰਵਾ ਕੇ ਉਨ੍ਹਾਂ ਦੀ ਮੁਹਾਰਤ ਉਤੇ ਮੋਹਰ ਲਗਾਉਂਦਾ ਹੈ। ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਨੂੰ ਖ਼ੁਸ਼ੀ ਹੋਵੇਗੀ ਕਿ ਇਕ ਗੁਰਸਿੱਖ ਨੌਜਵਾਨ ਬਲਵਿੰਦਰ ਸਿੰਘ ਨੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਹੋਏ 'ਗੂਗਲ ਐਡਵਰਡਜ਼' ਮੁਕਾਬਲੇ ਵਿਚ ਭਾਗ ਲਿਆ, 6 ਔਖੀਆਂ ਪ੍ਰੀਖਿਆਵਾਂ ਨੂੰ ਪਾਸ ਕਰ ਕੇ 'ਗੂਗਲ ਐਡਵਰਡਜ਼ ਸਪੈਸ਼ਲਿਸਟ' ਦਾ ਖਿਤਾਬ ਦੂਜੀ ਵਾਰ ਅਪਣੇ ਨਾਂ ਕੀਤਾ।

ਇਸ ਨੌਜਵਾਨ ਨੂੰ 'ਗੂਗਲ' ਵਲੋਂ 'ਸਪੈਸ਼ਲ ਐਡੀਸ਼ਨ ਸਰਟੀਫ਼ਿਕੇਟ' ਅਤੇ ਨਾਂ ਉਕਰੀ ਟਰਾਫ਼ੀ ਭੇਜੀ ਗਈ ਹੈ। ਆਈ.ਟੀ. ਪ੍ਰੋਫੈਸ਼ਨਲ ਇਹ ਨੌਜਵਾਨ ਪਾਪਾਟੋਏਟੋਏ ਵਿਖੇ ਐਨ.ਜ਼ੈਡ. ਫਿਕਸ ਨਾਂਅ ਦਾ ਬਿਜਨਸ ਚਲਾ ਰਿਹਾ ਹੈ ਅਤੇ ਇਸਦੇ ਨਾਲ ਹੀ 'ਨਿਊਜ਼ੀਲੈਂਡ ਸਕੂਲ ਆਫ਼ ਇੰਟਰਨੈਟ ਮਾਰਕੀਟਿੰਗ' ਦੇ ਜ਼ਰੀਏ ਆਈ.ਟੀ. ਨਾਲ ਸਬੰਧਤ ਉਪਕਰਣ ਦੀ ਰੀਪੇਅਰ ਦਾ ਕੰਮ ਵੀ ਸਿਖਾਉਂਦਾ ਹੈ।