ਨਿਊਜ਼ੀਲੈਂਡ ਦੀ ਫ਼ੌਜ ’ਚ ਇਕ ਹੋਰ ਦਸਤਾਰਧਾਰੀ ਸਿੱਖ ਨੌਜਵਾਨ ਮਨਸਿਮਰਤ ਸਿੰਘ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਨਸਿਮਰਤ ਸਿੰਘ ਫ਼ੌਜ ਦੀ ਟ੍ਰੇਨਿੰਗ ਦੌਰਾਨ ਆਇਆ ਸੀ ਅੱਵਲ

Mansimrat Singh

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਨਿਊਜ਼ੀਲੈਂਡ ਫ਼ੌਜ ( New Zealand Army) ਵਿਚ ਇਕ ਹੋਰ ਦਸਤਾਰਧਾਰੀ ਸਿੱਖ ਨੌਜਵਾਨ ਮਨਸਿਮਰਤ ਸਿੰਘ ( Mansimrat Singh) ਸ਼ਾਮਲ ਹੋ ਗਿਆ ਹੈ। ਬੀਤੇ ਦਿਨ ਨਿਊਜ਼ੀਲੈਂਡ ਦੀ ਫ਼ੌਜ ( New Zealand Army) ਵਿਚ ਨੇ ਨਵੀਂ ਭਰਤੀ ਹੋਈ ਟੁਕੜੀ ਨੰਬਰ 401 ਦੀ ਪਾਸਿੰਗ ਪਰੇਡ ਦੀ ਫ਼ੋਟੋ ਅਪਣੇ ਫ਼ੇਸਬੁਕ ਪੰਨੇ ਉਤੇ ਪਾਈ।

ਕਲ ਹੀ ਮਿਲਟਰੀ ਕੈਂਪ ਦੇ ਟ੍ਰੇਨਿੰਗ ਸੈਂਟਰ ਵਾਇਊਰੂ ਵਿਖੇ ਇਸ ਟੁਕੜੀ ਦੀ ਪਾਸਿੰਗ ਪ੍ਰੇਡ ਹੋਈ ਅਤੇ ਇਕ ਹੋਰ ਸਿੱਖ ਨੌਜਵਾਨ ਮਨਸਿਮਰਤ ਸਿੰਘ ( Mansimrat Singh) ਸਲਾਮੀ ਦਿੰਦਾ ਹੋਇਆ ਅਤੇ ਇਕ ਫ਼ੋਟੋ ਵਿਚ ਟੁਕੜੀ ਦੀ ਅਗਵਾਈ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ। ਇਹ ਨੌਜਵਾਨ ਹੁਣ ਅਪਣੀ ਡਿਊਟੀ ਲਈ ਤਿਆਰ ਹੋ ਗਿਆ ਹੈ। 18 ਸਾਲਾ ਮਨਸਿਮਰਤ ਸਿੰਘ ( Mansimrat Singh) ਦੇ ਮਾਤਾ ਪਿਤਾ ਬੱਕਲੈਂਡ ਬੀਚ ਵਿਖੇ ਰਹਿੰਦੇ ਹਨ।

 

ਇਹ ਵੀ ਪੜ੍ਹੋ:  ਉੱਤਰੀ ਕੋਰੀਆ ’ਚ 5100 ਰੁਪਏ ਹੋਈ ਇਕ ਕੱਪ ਚਾਹ ਦੀ ਕੀਮਤ

 

ਇਸ ਪ੍ਰਵਾਰ ਦਾ ਜੱਦੀ ਪਿੰਡ ਬੌੜ ਤਹਿਸੀਲ ਖਮਾਣੋਂ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਹੈ। 1998 ਵਿਚ ਇਹ ਪ੍ਰਵਾਰ ਇਥੇ ਆਇਆ ਸੀ। ਇਸ ਨੌਜਵਾਨ ਨੇ ਮੌਕਲੀਨ ਕਾਲਜ ਵਿਚ ਪੜ੍ਹਾਈ ਸ਼ੁਰੂ ਕੀਤੀ ਅਤੇ ਫਿਰ ਸਕਾਲਰਸ਼ਿਪ ਨਾਲ ਇਕ ਵਕਾਰੀ ਕਾਲਜ ਸੇਂਟ ਕੇਂਟੀਗਰਨ ਪਾਕੂਰੰਗਾ ਵਿਖੇ ਬਾਕੀ ਦੀ ਪੜ੍ਹਾਈ ਪੂਰੀ ਕੀਤੀ। ਮਨਸਿਮਰਤ ਸਿੰਘ ( Mansimrat Singh) ਮਨਸਿਮਰਤ ਸਿੰਘ ਨੇ 5 ਸਾਲ ਦੀ ਉਮਰ  ਵਿਚ ਹੀ ਅੰਮ੍ਰਿਤ ਛਕ ਲਿਆ ਸੀ।

 

 

ਉਹ ਅੰਡਰ 18 ਵਿਚ ਔਕਲੈਂਡ ਲਈ ਖੇਡ ਚੁਕਿਆ ਹੈ। ਇਹ ਨੌਜਵਾਨ ਗਤਕਾ ਵੀ ਸੋਹਣਾ ਖੇਡਦਾ ਹੈ ਤੇ ਨਿਊਜ਼ੀਲੈਂਡ ਦੀ ਗਤਕਾ ਟੀਮ ਵਿਚ ਕੈਨੇਡਾ, ਆਸਟਰੇਲੀਆ, ਇੰਡੀਆ ਗਿਆ ਸੀ। ਇਹ ਨੌਜਵਾਨ ਗੁਰਬਾਣੀ ਕੀਰਤਨ ਵੀ ਕਰ ਲੈਂਦਾ ਹੈ।  ਨਿਊਜ਼ੀਲੈਂਡ ਫ਼ੌਜ ( New Zealand Army) ਵਿਚ ਭਰਤੀ ਹੋਣ ਬਾਅਦ ਇਸ ਦੀ ਡਿਊਟੀ ਸਿਸਟਮ ਇੰਜੀਨੀਅਰ ਵਜੋਂ ਲਗਾਈ ਜਾਣੀ ਹੈ ਜੋ ਕਿ ਨੌਕਰੀ ਦੌਰਾਨ ਤਕਨੀਕੀ ਪੜ੍ਹਾਈ ਪੂਰੀ ਕਰਨ ਬਾਅਦ ਸ਼ੁਰੂ ਹੋਵੇਗੀ। ਫ਼ੌਜ ਦੀ ਟ੍ਰੇਨਿੰਗ ਵਿਚ ਇਹ ਅੱਵਲ ਆਇਆ ਹੈ ਅਤੇ ਇਸ ਨੇ ਕਈ ਹੋਰ ਇਨਾਮ ਹਾਸਲ ਕੀਤੇ ਹਨ। ਫ਼ੌਜ ਦੇ ਅਫ਼ਸਰ ਵਿਸ਼ੇਸ਼ ਤੌਰ ਉਤੇ ਇਸ ਦੇ ਮਾਪਿਆਂ ਨੂੰ ਪਾਸਿੰਗ ਪਰੇਡ ਵੇਲੇ ਇਸ ਗੱਲ ਦੀ ਵਧਾਈ ਦੇਣ ਸਾਹਮਣੇ ਆਏ।