ਕੈਨੇਡਾ ਦੇ ਓਨਟਾਂਰੀਓ ਸੂਬੇ 'ਚ 3 ਪੰਜਾਬੀ ਮੰਤਰੀ ਮੰਡਲ 'ਚ ਸ਼ਾਮਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸ਼ੁੱਕਰਵਾਰ ਨੂੰ ਆਪਣੇ ਮੰਤਰੀ ਮੰਡਲ 'ਚ ਫੇਰਬਦਲ ਕੀਤਾ

Canadian Flag

ਓਨਟਾਂਰੀਓ-ਭਾਰਤੀ ਮੂਲ ਦੇ ਦੋ ਹੋਰ ਕੈਨੇਡੀਅਨ ਨੇਤਾਵਾਂ ਨੂੰ ਕੈਨੇਡਾ ਦੇ ਓਨਟਾਂਰੀਓ ਸੂਬੇ ਦੇ ਮੰਤਰੀ ਮੰਡਲ 'ਚ ਥਾਂ ਮਿਲੀ ਹੈ ਅਤੇ ਇਸ ਦੇ ਨਾਲ ਹੀ ਕਾਰਜਕਾਰੀ ਕੌਂਸਲ 'ਚ ਸਮੂਹ ਦੇ ਮੈਂਬਰਾਂ ਦੀ ਗਿਣਤੀ ਵਧ ਕੇ ਤਿੰਨ ਹੋ ਗਈ ਹੈ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸ਼ੁੱਕਰਵਾਰ ਨੂੰ ਆਪਣੇ ਮੰਤਰੀ ਮੰਡਲ 'ਚ ਫੇਰਬਦਲ ਕੀਤਾ।

ਇਹ ਵੀ ਪੜ੍ਹੋ-ਓਡੀਸ਼ਾ 'ਚ 51 ਸਾਲਾ ਵਿਅਕਤੀ ਨੂੰ 30 ਮਿੰਟਾਂ ਬਾਅਦ ਹੀ ਦੇ ਦਿੱਤੀ ਗਈ ਕੋਰੋਨਾ ਟੀਕੇ ਦੀ ਦੂਜੀ ਖੁਰਾਕ

ਕੋਵਿਡ-19 ਮਹਾਮਾਰੀ ਦੌਰਾਨ ਕੈਰੀਬੀਆਈ ਦੇਸ਼ 'ਚ ਛੁੱਟੀ ਮਨਾਉਣ ਕਾਰਨ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਸਾਬਕਾ ਵਿੱਤ ਮੰਤਰੀ ਦੀ ਵਾਪਸੀ ਲੰਬੇ ਸਮੇਂ ਦੀ ਦੇਖਭਾਲ ਮੰਤਰੀ ਦੇ ਤੌਰ 'ਤੇ ਹੋ ਰਹੀ ਹੈ। ਕੈਨੇਡਾ ਦੇ ਓਨਟਾਂਰੀਓ ਸੂਬੇ 'ਚ ਕੈਬਨਿਟ 'ਚ ਫੇਰਬਦਲ ਕੀਤਾ ਗਿਆ ਹੈ। ਸੂਬੇ 'ਚ ਅਗਲੇ ਸਾਲ ਜੂਨ ਤੋਂ ਚੋਣਾਂ ਹੋਣੀਆਂ ਹਨ ਅਤੇ ਉਸ ਤੋਂ ਇਕ ਸਾਲ ਪਹਿਲਾਂ ਹੀ ਮੰਤਰੀ ਮੰਡਲ 'ਚ ਬਦਲਾਅ ਕੀਤਾ ਗਿਆ ਹੈ।

ਇਹ ਵੀ ਪੜ੍ਹੋ-ਦੇਸ਼ 'ਚ ਹੁਣ ਤੱਕ 28 ਕਰੋੜ ਤੋਂ ਵਧੇਰੇ ਲੋਕਾਂ ਦਾ ਹੋਇਆ ਕੋਰੋਨਾ ਟੀਕਾਕਰਨ 

ਪਿਛਲੇ ਮੰਤਰੀ ਮੰਡਲ 'ਚ ਭਾਰਤੀ-ਕੈਨੇਡੀਅਨ ਪ੍ਰਭਮੀਤ ਸਰਕਾਰੀਆ (30) ਨੂੰ ਤਰੱਕੀ ਦੇ ਕੇ ਖਜ਼ਾਨਾ ਬੋਰਡ ਦਾ ਮੁਖੀ ਬਣਾਇਆ ਗਿਆ ਅਤੇ ਉਨ੍ਹਾਂ ਤੋਂ ਇਲਾਵਾ ਪਰਮ ਗਿੱਲ ਅਤੇ ਨੀਨਾ ਟਾਂਗਰੀ ਨੂੰ ਮੰਤਰੀ ਮੰਡਲ 'ਚ ਥਾਂ ਦਿੱਤੀ ਗਈ ਹੈ। ਜਲੰਧਰ ਦੇ ਬਿਲਗਾ ਤੋਂ ਰਹਿਣ ਵਾਲੀ ਨੀਨਾ ਟਾਂਗਰੀ ਨੂੰ ਛੋਟੇ ਕਾਰੋਬਾਰ ਅਤੇ ਲਾਲ ਫੀਤਾਸ਼ਾਹੀ ਦੀ ਸਹਿਯੋਗ ਮੰਤਰੀ ਬਣੀ ਹੈ।

ਇਹ ਵੀ ਪੜ੍ਹੋ-ਆਸਟ੍ਰੇਲੀਆ 'ਚ ਸਿਹਤ ਅਧਿਕਾਰੀਆਂ ਵੱਲੋਂ ਇਹ ਵੈਕਸੀਨ ਦੀ ਦੂਜੀ ਖੁਰਾਕ ਲੈਣ ਦੀ ਕੀਤੀ ਜਾ ਰਹੀ ਅਪੀਲ

ਇਸ ਤੋਂ ਪਹਿਲਾਂ ਉਹ ਆਰਥਿਕ ਵਿਕਾਸ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਸੰਬੰਧੀ ਮਾਮਲਿਆਂ ਦੇ ਮੰਤਰੀ ਵਜੋਂ ਸੇਵਾਵਾਂ ਨਿਭਾ ਰਹੀ ਸੀ। ਮੋਗਾ 'ਚ ਜਨਮੇ ਪਰਮ ਗਿੱਲ ਨੂੰ ਨਾਗਰਿਕਤਾ ਅਤੇ ਬਹੁਸੱਭਿਆਚਾਰਵਾਦ ਦਾ ਵਿਭਾਗ ਮਿਲਿਆ ਹੈ ਅਤੇ ਉਸ ਨੂੰ ਇਹ ਅਹੁਦਾ ਮਿਲਣ 'ਤੇ ਭਾਰਤੀ-ਕੈਨੇਡੀਅਨ ਭਾਈਚਾਰੇ ਦੇ ਲੋਕ ਹੈਰਾਨ ਹਨ।