ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ਦੀ ਮਦਦ ਲਈ ਅੱਗੇ ਆਇਆ ਆਸਟ੍ਰੇਲੀਆ, ਦੇਵੇਗਾ 5 ਕਰੋੜ ਡਾਲਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿੱਤੀ ਸਹਾਇਤਾ ਦੇ ਰੂਪ ਵਿਚ ਦੇਵੇਗਾ 5 ਕਰੋੜ ਆਸਟ੍ਰੇਲੀਅਨ ਡਾਲਰ  

Australia to provide USD 50 million support to Sri Lanka

ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ 'ਤੇ ਦਿਤਾ ਜਾਵੇਗਾ ਵਿਸ਼ੇਸ਼ ਜ਼ੋਰ 
ਕੋਲੰਬੋ :
ਆਰਥਿਕ ਸੰਕਟ ਨਾ ਜੂਝ ਰਹੇ ਸ੍ਰੀਲੰਕਾ ਦੀ ਮਦਦ ਲਈ ਆਸਟ੍ਰੇਲੀਆ ਨੇ ਆਪਣਾ ਹੱਥ ਅੱਗੇ ਵਧਾਇਆ ਹੈ। ਆਸਟ੍ਰੇਲੀਆ ਨੇ ਐਲਾਨ ਕੀਤਾ ਹੈ ਕਿ ਉਹ ਸ੍ਰੀਲੰਕਾ ਨੂੰ ਆਰਥਿਕ ਸਹਾਇਤਾ ਵਜੋਂ 5 ਕਰੋੜ ਡਾਲਰ ਦੇਵੇਗਾ।

ਜਾਣਕਾਰੀ ਅਨੁਸਾਰ ਸ੍ਰੀਲੰਕਾ ਵਿੱਚ 30 ਲੱਖ ਲੋਕਾਂ ਦੀਆਂ ਰੋਜ਼ਾਨਾ ਪੌਸ਼ਟਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਐਮਰਜੈਂਸੀ ਭੋਜਨ ਸਹਾਇਤਾ ਲਈ ਵਿਸ਼ਵ ਭੋਜਨ ਪ੍ਰੋਗਰਾਮ ਨੂੰ ਤੁਰੰਤ 2.2 ਕਰੋੜ ਆਸਟ੍ਰੇਲੀਅਨ ਡਾਲਰ ਪ੍ਰਦਾਨ ਕਰਾਂਗੇ।  ਆਸਟ੍ਰੇਲੀਆ 2022-23 ਵਿੱਚ ਵਿਕਾਸ ਕਾਰਜਾਂ ਲਈ ਸ਼੍ਰੀਲੰਕਾ ਨੂੰ 2.3 ਕਰੋੜ ਡਾਲਰ ਵੀ ਦੇਵੇਗਾ।

ਇਹ ਸਾਰੀ ਜਾਣਕਾਰੀ ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਕਲੇਰ ਓ'ਨੀਲ ਦੇ ਸ੍ਰੀਲੰਕਾ ਦੌਰੇ ਦੌਰਾਨ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਸਿਹਤ ਸੇਵਾਵਾਂ ਅਤੇ ਆਰਥਿਕ ਰਿਕਵਰੀ ਵਿੱਚ ਸਹਾਇਤਾ ਕਰੇਗਾ। ਇਸ ਵਿਚ ਔਰਤਾਂ ਅਤੇ ਕੁੜੀਆਂ ਦੀ ਸੁਰੱਖਿਆ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।