ਖੌਫ਼ ਦਾ ਦੂਜਾ ਨਾਮ ਸੀ 'ਫ਼ਿਰੌਨ', 3500 ਸਾਲ ਬਾਅਦ ਵੀ ਲਾਸ਼ ਨਾ ਗਲ਼ੀ ਨਾ ਸੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੁਨੀਆ 'ਤੇ ਬਹੁਤ ਸ਼ਾਸ਼ਕ ਹੋਏ ਜਿਨ੍ਹਾਂ ਨੇ ਵੱਖ ਵੱਖ ਤਰੀਕੇ ਨਾਲ ਇਸ ਦੁਨੀਆ ਅਤੇ ਲੋਕਾਂ ਤੇ ਹਕੂਮਤ ਕੀਤੀ।

FIRAUN

ਚੰਡੀਗੜ੍ਹ, (ਦਵਿੰਦਰ ਸਿੰਘ), ਦੁਨੀਆ 'ਤੇ ਬਹੁਤ ਸ਼ਾਸ਼ਕ ਹੋਏ ਜਿਨ੍ਹਾਂ ਨੇ ਵੱਖ ਵੱਖ ਤਰੀਕੇ ਨਾਲ ਇਸ ਦੁਨੀਆ ਅਤੇ ਲੋਕਾਂ ਤੇ ਹਕੂਮਤ ਕੀਤੀ। ਇਨ੍ਹਾਂ ਵਿੱਚੋਂ ਕਈ ਰਾਜੇ ਲੋਕਾਂ ਵਾਸਤੇ ਰਹਿਮ ਦਿਲ ਰਹੇ ਜਿਨ੍ਹਾਂ ਨੂੰ ਲੋਕ ਚਾਹੁੰਦੇ ਸਨ ਅਤੇ ਪਿਆਰ ਕਰਦੇ ਸਨ। ਪਰ ਇਸਦੇ ਉਲਟ ਕੁਝ ਬਾਦਸ਼ਾਹ ਉਹ ਹੋਏ ਜਿਨ੍ਹਾਂ ਦੀ ਕਰੂਰਤਾ ਦੀ ਕੋਈ ਸੀਮਾ ਨਹੀਂ ਸੀ ਉਨ੍ਹਾਂ ਦਾ ਅਸਲ ਮਕਸਦ ਜੰਗ, ਯੁੱਧ ਜਾਂ ਫਿਰ ਦੁਨਿਆ ਤੇ ਸਿਰਫ ਆਪਣੀ ਦਹਿਸ਼ਤ ਦਾ ਸਿੱਕਾ ਜਮਾਉਣਾ ਸੀ। ਜਿਨ੍ਹਾਂ ਵੱਲੋਂ ਅਕਸਰ ਲੋਕਾਂ ਨੂੰ ਇਸ ਕਿਸਮ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਜਿਨ੍ਹਾਂ ਨੂੰ ਦੇਖਕੇ ਚੰਗੇ ਚੰਗਿਆਂ ਦੀਆਂ ਰੂਹਾਂ ਕੰਬ ਜਾਣ।