ਬਿਲਕਿਸ ਬਾਨੋ ਮਾਮਲੇ 'ਚ 11 ਦੋਸ਼ੀਆਂ ਦੀ ਰਿਹਾਈ ਗ਼ੈਰ-ਵਾਜਬ - USCIRF

ਏਜੰਸੀ

ਖ਼ਬਰਾਂ, ਕੌਮਾਂਤਰੀ

ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ ਨੇ ਦੋਸ਼ੀਆਂ ਦੀ ਰਿਹਾਈ ਬਾਰੇ ਕੀਤੀ ਨਿਖੇਧੀ 

Release of 11 accused in Bilkis Bano case unjustified - USCIRF

ਵਾਸ਼ਿੰਗਟਨ : ਬਿਲਕਿਸ ਬਾਨੋ ਬਲਾਤਕਾਰ ਮਾਮਲੇ ਦੇ ਦੋਸ਼ੀਆਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿਤਾ ਗਿਆ ਹੈ ਜਿਸ ਦੀ ਹਰ ਪਾਸੇ ਨਿੰਦਿਆ ਕੀਤੀ ਜਾ ਰਹੀ ਹੈ ਅਤੇ ਹੁਣ ਕੌਮਾਂਤਰੀ ਪੱਧਰ ’ਤੇ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ (ਯੂਐੱਸਸੀਆਈਆਰਐਫ) ਨੇ ਵੀ ਬਿਲਕੀਸ ਬਾਨੋਮਾਮਲੇ ਵਿਚ 11 ਦੋਸ਼ੀਆਂ ਦੀ ਰਿਹਾਈ ਨੂੰ ‘ਗ਼ੈਰਵਾਜਬ’ ਕਰਾਰ ਦਿੱਤਾ ਹੈ।

ਕਮਿਸ਼ਨ ਦੇ ਉਪ ਚੇਅਰ ਅਬਰਾਹਮ ਕੂਪਰ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਦੋਸ਼ੀਆਂ ਦੀ ਰਿਹਾਈ ਦੀ ਨਿਖੇਧੀ ਕਰਦੇ ਹਨ। ਦੱਸ ਦੇਈਏ ਕਿ ਇਨ੍ਹਾਂ ਦੋਸ਼ੀਆਂ ਜਦੋਂ ਇਹ ਕਾਰਾ ਕੀਤਾ ਤਾਂ ਪੀੜਤ ਬਿਲਕਿਸ ਬਾਨੋ 5 ਮਹੀਨੇ ਦੇ ਗਰਭਵਤੀ ਸਨ। ਇਨ੍ਹਾਂ ਹੀ ਨਹੀਂ ਦੋਸ਼ੀਆਂ ਨੂੰ ਉਸ ਦੀ ਮਾਸੂਮ ਬੱਚੀ ਸਮੇਤ 7 ਪਰਿਵਾਰਕ ਮੈਂਬਰਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿਤਾ ਸੀ।