Satinderpal Singh Raju : ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਸਾਥੀ 'ਤੇ ਅਮਰੀਕਾ ਵਿਚ ਚਲਾਈਆਂ ਤਾਬੜਤੋੜ ਗੋਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Satinderpal Singh Raju : ਰਾਜੂ ਨਿੱਝਰ ਦਾ ਕਰੀਬੀ ਅਤੇ ਖਾਲਿਸਤਾਨ ਮੂਵਮੈਂਟ ਦਾ ਸਰਗਰਮ ਕਾਰਕੁਨ ਮੰਨਿਆ ਜਾਂਦਾ

Satinderpal Singh Raju

hardeep singh nijjar friend Satinderpal Singh Raju attack america News: ਪਿਛਲੇ ਸਾਲ ਕੈਨੇਡਾ 'ਚ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਮਾਮਲਾ ਕਾਫੀ ਸੁਰਖੀਆਂ 'ਚ ਰਿਹਾ ਸੀ। ਹੁਣ ਹਰਦੀਪ ਸਿੰਘ ਦੇ ਕਰੀਬੀ ਵਿਅਕਤੀ 'ਤੇ ਅਮਰੀਕਾ 'ਚ ਹਮਲਾ ਹੋਇਆ ਹੈ। ਉਹ ਇਸ ਹਮਲੇ ਵਿੱਚ ਵਾਲ-ਵਾਲ ਬਚ ਗਿਆ, ਰਿਪੋਰਟਾਂ ਅਨੁਸਾਰ ਸਿੱਖ ਫਾਰ ਜਸਟਿਸ ਦੇ ਸਤਿੰਦਰਪਾਲ ਸਿੰਘ ਰਾਜੂ ਨੂੰ ਸੈਨ ਫਰਾਂਸਿਸਕੋ ਵਿੱਚ ਨਿਸ਼ਾਨਾ ਬਣਾਇਆ ਗਿਆ। ਇਹ ਘਟਨਾ 11 ਅਗਸਤ ਦੀ ਦੱਸੀ ਜਾ ਰਹੀ ਹੈ।

ਸਤਿੰਦਰਪਾਲ ਸਿੰਘ ਰਾਜੂ ਇਕ ਟਰੱਕ ਵਿਚ ਜਾ ਰਿਹਾ ਸੀ ਉਦੋਂ ਹੀ ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਅਜੇ ਤੱਕ ਅਮਰੀਕੀ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਹੈ।

ਸਤਿੰਦਰਪਾਲ ਸਿੰਘ ਰਾਜੂ ਵੱਖਵਾਦੀ ਸਮੂਹ ਸਿੱਖ ਫਾਰ ਜਸਟਿਸ (ਐਸਐਫਜੇ) ਦਾ ਮੈਂਬਰ ਦੱਸਿਆ ਜਾਂਦਾ ਹੈ। SFJ 'ਤੇ ਭਾਰਤ ਸਰਕਾਰ ਨੇ ਅਤਿਵਾਦ ਵਿਰੋਧੀ ਕਾਨੂੰਨ (UAPA) ਤਹਿਤ ਪਾਬੰਦੀ ਲਗਾਈ ਹੋਈ ਹੈ। ਰਾਜੂ ਨਿੱਝਰ ਦਾ ਕਰੀਬੀ ਅਤੇ ਖਾਲਿਸਤਾਨ ਮੂਵਮੈਂਟ ਦਾ ਸਰਗਰਮ ਕਾਰਕੁਨ ਮੰਨਿਆ ਜਾਂਦਾ ਹੈ।