Britain News: ਬਜ਼ੁਰਗ ਸਿੱਖ ਟੈਕਸੀ ਡਰਾਈਵਰਾਂ ਉਤੇ ਹੋਏ ਹਮਲੇ ਦੇ ਦੋਸ਼ ਵਿਚ ਤਿੰਨ ਗ੍ਰਿਫ਼ਤਾਰ
Britain News: 15 ਅਗੱਸਤ ਨੂੰ 60 ਅਤੇ 70 ਸਾਲ ਦੀ ਉਮਰ ਦੇ ਡਰਾਈਵਰਾਂ ਉਤੇ ਹਮਲਾ ਕੀਤਾ ਗਿਆ ਸੀ।
Three arrested for assault on elderly Sikh taxi drivers Britain: ਵੋਲਵਰਹੈਂਪਟਨ ਰੇਲਵੇ ਸਟੇਸ਼ਨ ਦੇ ਬਾਹਰ ਹੋਏ ਭਿਆਨਕ ਹਮਲੇ ਵਿਚ ਦੋ ਬਜ਼ੁਰਗ ਸਿੱਖ ਟੈਕਸੀ ਡਰਾਈਵਰਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ੁਕਰਵਾਰ, 15 ਅਗੱਸਤ ਨੂੰ ਵਾਪਰੀ ਇਸ ਘਟਨਾ ਦੌਰਾਨ 60 ਅਤੇ 70 ਸਾਲ ਦੀ ਉਮਰ ਦੇ ਡਰਾਈਵਰਾਂ ਉਤੇ ਹਮਲਾ ਕੀਤਾ ਗਿਆ ਸੀ।
ਇਕ ਵਿਅਕਤੀ ਦੀ ਪੱਗ ਉਤਾਰ ਦਿਤੀ ਗਈ, ਜਿਸ ਤੋਂ ਬਾਅਦ ਉਸ ਨੂੰ ਜ਼ਮੀਨ ਉਤੇ ਡਿੱਗਦੇ ਵੇਖਿਆ ਜਾ ਸਕਦਾ ਹੈ। ਹੁਣ ਬ੍ਰਿਟਿਸ਼ ਟਰਾਂਸਪੋਰਟ ਪੁਲਿਸ (ਬੀਟੀਪੀ) ਨੇ ਇਸ ਮਾਮਲੇ ’ਚ ਇਕ 17 ਸਾਲ ਦੇ ਲੜਕੇ ਅਤੇ 19 ਅਤੇ 25 ਸਾਲ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਅਤੇ ਬਾਅਦ ’ਚ ਜ਼ਮਾਨਤ ਉਤੇ ਰਿਹਾਅ ਕਰ ਦਿਤਾ ਗਿਆ। ਇਸ ਘਟਨਾ ਨੂੰ ਨਸਲੀ ਤੌਰ ਉਤੇ ਗੰਭੀਰ ਮੰਨਿਆ ਜਾ ਰਿਹਾ ਹੈ। (ਏਜੰਸੀ)
(For more news apart from “Three arrested for assault on elderly Sikh taxi drivers Britain” stay tuned to Rozana Spokesman.)