ਕੋਲੰਬੀਆ ਨੇ ਦੁਨੀਆ ਦੀ ਸਭ ਤੋਂ ਵੱਡੀ ਕਲਾਸ ਲਗਾ ਕੇ ਬਣਾਇਆ ਗਿਨੀਜ਼ ਵਰਲਡ ਰਿਕਾਰਡ
3119 ਵਿਦਿਆਰਥੀਆਂ ਨੇ ਇਕੱਠੇ 45 ਮਿੰਟ ਲਈ ਲਗਾਈ ਸਾਫ਼ਟਵੇਅਰ ਦੀ ਕਲਾਸ
Colombia set the Guinness World Record for the largest class in the world
ਕੋਲੰਬੀਆ : ਕੋਲੰਬੀਆ ਨੇ ਦੁਨੀਆ ਦੀ ਸਭ ਤੋਂ ਵੱਡੀ ਕਲਾਸ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ ਅਤੇ ਇਸ ਦੇ ਚਲਦੇ ਉਨ੍ਹਾਂ ਦਾ ਗਿਨੀਜ਼ ਬੁੱਕ ਵਿੱਚ ਵੀ ਨਾਮ ਦਰਜ ਕੀਤਾ ਗਿਆ ਹੈ। ਇਹ ਕਲਾਸ ਕੋਲੰਬੀਆ ਦੇ ਮੈਡੇਲਿਨ ਵਿਖੇ ਵੀਰਵਾਰ ਨੂੰ ਆਯੋਜਿਤ ਕਰਵਾਈ ਗਈ ਸੀ।
ਜਾਣਕਾਰੀ ਅਨੁਸਾਰ ਕੋਲੰਬੀਆ ਵਿੱਚ 3119 ਵਿਦਿਆਰਥੀਆਂ ਨੇ ਇੱਕੋ ਸਮੇਂ ਬੈਠ ਕੇ ਸਾਫ਼ਟਵੇਅਰ ਦੀ ਕਲਾਸ ਲਗਾਈ ਹੈ ਅਤੇ ਇਸ ਦੁਨੀਆ ਦੀ ਸਭ ਤੋਂ ਵੱਡੀ ਕਲਾਸ ਹੋਣ ਦਾ ਖਿਤਾਬ ਮਿਲਿਆ ਹੈ। ਦੱਸ ਦੇਈਏ ਕਿ ਇਹ ਕਲਾਸ 45 ਮਿੰਟ ਲਈ ਚੱਲੀ ਜਿਸ ਵਿੱਚ ਸਾਫ਼ਟਵੇਅਰ ਸ੍ਕਿਲ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ।