ਅਮਰੀਕਾ ਵੱਲੋਂ ਐਚ1ਬੀ ਵੀਜ਼ਾ ਧਾਰਕਾਂ ਨੂੰ ਵੱਡੀ ਰਾਹਤ
ਹੁਣ ਨਹੀਂ ਭਰਨੀ ਪੈਣੀ 85 ਲੱਖ ਰੁਪਏ ਫ਼ੀਸ, 21 ਸਤੰਬਰ 2025 ਤੋਂ ਪਹਿਲਾਂ ਦੀਆਂ ਅਰਜ਼ੀਆਂ ’ਤੇ ਛੋਟ
ਵਾਸ਼ਿੰਗਟਨ (ਸ਼ਾਹ) : ਅਮਰੀਕਾ ਵਿਚ ਐਬ1ਬੀ ਵੀਜ਼ਾ ਧਾਰਕਾਂ ਖ਼ਾਸ ਕਰਕੇ ਭਾਰਤੀਆਂ ਲਈ ਹੁਣ ਵੱਡੀ ਰਾਹਤ ਭਰੀ ਖ਼ਬਰ ਸਾਮਹਣੇ ਆ ਰਹੀ ਐ ਕਿਉਂਕਿ ਅਮਰੀਕੀ ਸਰਕਾਰ ਵੱਲੋਂ ਆਪਣੇ ਐਚ1ਬੀ ਵੀਜ਼ਾ ਨੂੰ ਲੈ ਕੇ ਫਿਰ ਤੋਂ ਆਪਣੇ ਨਿਯਮਾਂ ਵਿਚ ਸੁਧਾਰ ਕਰਦਿਆਂ ਵੀਜ਼ਾ ਫੀਸ ਵਿਚ ਛੋਟ ਦੇਣ ਦਾ ਐਲਾਨ ਕੀਤਾ ਗਿਆ ਏ। ਦੇਖੋ ਕੀ ਐ ਪੂਰੀ ਖ਼ਬਰ।
ਅਮਰੀਕਾ ਵੱਲੋਂ ਆਪਣੇ ਐਚ1ਬੀ ਵੀਜ਼ਾ ਨਿਯਮਾਂ ਵਿਚ ਸੁਧਾਰ ਕਰਦਿਆਂ ਐਚ1ਬੀ ਵੀਜ਼ਾ ਫੀਸ ਵਿਚ ਛੋਟ ਦੇਣ ਦਾ ਐਲਾਨ ਕੀਤਾ ਗਿਆ ਏ, ਜਿਸ ਨਾਲ ਐਚ1ਬੀ ਵੀਜ਼ਾ ਧਾਰਕਾਂ ਖ਼ਾਸ ਕਰਕੇ ਭਾਰਤੀਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਮਹੀਨੇ ਐਚ1ਬੀ ਵੀਜ਼ਾ ਦੀ ਐਪਲੀਕੇਸ਼ਨ ਫ਼ੀਸ ਨੂੰ ਵਧਾ ਕੇ ਇਕ ਲੱਖ ਡਾਲਰ ਕਰਨ ਦਾ ਐਲਾਨ ਕੀਤਾ ਸੀ। ਇਕ ਰਿਪੋਰਟ ਮੁਤਾਬਕ ਅਮਰੀਕੀ ਨਾਗਰਿਕਾ ਅਤੇ ਇਮੀਗ੍ਰੇਸ਼ਨ ਸੇਵਾ ਵੱਲੋਂ ਸਪੱਸ਼ਟ ਕੀਤਾ ਗਿਆ ਏ ਕਿ ਹੁਣ ਅਮਰੀਕਾ ਵਿਚ ਰਹਿੰਦੇ ਹੋਏ ਐਚ1ਬੀ ਵੀਜ਼ੇ ਲਈ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ 1 ਲੱਖ ਡਾਲਰ ਦੀ ਫ਼ੀਸ ਦਾ ਭੁਗਤਾਨ ਨਹੀਂ ਕਰਨਾ ਪਵੇਗਾ।
ਆਪਣੇ ਨਵੇਂ ਦਿਸ਼ਾ ਨਿਰਦੇਸ਼ ਵਿਚ ਸਬੰਧਤ ਅਧਿਕਾਰੀਆਂ ਨੇ ਆਖਿਆ ਕਿ ਇਕ ਲੱਖ ਡਾਲਰ ਦੀ ਇਹ ਫ਼ੀਸ ਅਮਰੀਕਾ ਵਿਚ ਪਹਿਲਾਂ ਤੋਂ ਹੀ ਵੈਲਿਡ ਵੀਜ਼ੇ ’ਤੇ ਰਹਿ ਰਹੇ ਕਿਸੇ ਵੀ ਵਿਅਕਤੀ ’ਤੇ ਲਾਗੂ ਨਹੀਂ ਹੋਵੇਗੀ, ਜਿਸ ਵਿਚ ਐਫ-1 ਸਟੂਡੈਂਟ ਵੀਜ਼ਾ ਹੋਲਡਰ, ਐਲ-1 ਇੰਟਰਾ ਕੰਪਨੀ ਟ੍ਰਾਂਸਫਰੀ ਅਤੇ ਰੀਨਿਊਅਲ ਜਾਂ ਐਕਸਟੈਂਸ਼ਨ ਚਾਹੁਣ ਵਾਲੇ ਵਰਤਮਾਨ ਐਚ1ਬੀ ਵੀਜ਼ਾ ਧਾਰਕ ਸ਼ਾਮਲ ਨੇ।
ਯੂਐਸਸੀਆਈਐਸ ਨੇ ਸਪੱਸ਼ਟ ਕੀਤਾ ਕਿ ਇਹ ਐਲਾਨ ਪਹਿਲਾਂ ਜਾਰੀ ਕੀਤੇ ਗਏ ਅਤੇ ਵਰਤਮਾਨ ਵਿਚ ਐਚ1ਬੀ ਵੀਜ਼ਾ ਜਾਂ 21 ਸਤੰਬਰ 2025 ਨੂੰ ਸਵੇਰੇ 12:01 ਮਿੰਟ ਤੋਂ ਪਹਿਲਾਂ ਪੇਸ਼ ਕੀਤੀ ਗਈ ਕਿਸੇ ਵੀ ਅਰਜ਼ੀ ’ਤੇ ਲਾਗੂ ਨਹੀਂ ਹੁੰਦੀ। ਇਸ ਵਿਚ ਇਹ ਵੀ ਕਿਹਾ ਗਿਆ ਏ ਕਿ ਐਚ1ਬੀ ਵੀਜ਼ਾ ਧਾਰਕ ਬਿਨਾਂ ਕਿਸੇ ਪਾਬੰਦੀ ਦੇ ਅਮਰੀਕਾ ਵਿਚ ਆਉਣਾ ਜਾਣਾ ਜਾਰੀ ਰੱਖ ਸਕਦੇ ਨੇ ਜੋ ਫ਼ੀਸ ਐਲਾਨ ਤੋਂ ਬਾਅਦ ਸਾਹਮਣੇ ਆਈਆਂ ਸਭ ਤੋਂ ਵੱਡੀਆਂ ਚਿੰਤਾਵਾਂ ਵਿਚੋਂ ਇਕ ਦਾ ਹੱਲ ਐ।
ਦੱਸ ਦਈਏ ਕਿ ਅਮਰੀਕੀ ਸਰਕਾਰ ਦੇ ਇਸ ਐਲਾਨ ਨੂੰ ਭਾਰਤੀ ਟੈਕ ਪ੍ਰੋਫੈਸ਼ਨਲਜ਼ ਲਈ ਵੱਡੀ ਰਾਹਤ ਮੰਨਿਆ ਜਾ ਰਿਹਾ ਏ ਜੋ ਐਚ1ਬੀ ਵੀਜ਼ਾ ਪ੍ਰੋਗਰਾਮ ਦੀ ਰੀੜ੍ਹ ਨੇ। ਇਕ ਲੱਖ ਡਾਲਰ ਦੀ ਫ਼ੀਸ ਕਾਫ਼ੀ ਜ਼ਿਆਦਾ ਸੀ ਜੋ ਭਾਰਤੀ ਰੁਪਏ ਵਿਚ 85 ਲੱਖ ਰੁਪਏ ਬਣਦੀ ਐ,, ਪਰ ਹਾਲ ਦੇ ਫ਼ੈਸਲੇ ਨਾਲ ਸੈਂਕੜੇ ਭਾਰਤੀਆਂ ਨੂੰ ਵੱਡੀ ਰਾਹਤ ਮਿਲ ਗਈ ਐ।
ਬਿਊਰੋ ਰਿਪੋਰਟ, ਰੋਜ਼ਾਨਾ ਸਪੋਕਸਮੈਨ ਟੀਵੀ