ਅਮਰੀਕਾ 'ਚ ਮਾਲ ਅੰਦਰ ਹੋਈ ਗੋਲੀਬਾਰੀ , 8 ਜਖ਼ਮੀ, ਸ਼ੂਟਰ ਲਾਪਤਾ
ਇਹ ਘਟਨਾ ਵਿਸਕਾਨਸਿਨ ਸੂਬੇ ਦੇ ਵਵਾਤੋਸਾ 'ਚ ਮਿਲਵੌਕੀ ਦੇ ਨੇੜੇ ਮੇਟਫੇਅਰ ਮਾਲ 'ਚ ਵਾਪਰੀ।
ਵਾਸ਼ਿੰਗਟਨ: ਅਮਰੀਕਾ ਦੇ ਵਿਸਕਾਨਸਿਨ ਵਿਚ ਇਕ ਮਾਲ ਦੇ ਅੰਦਰ ਹੋਈ ਗੋਲੀਬਾਰੀ ਵਚ ਅੱਠ ਲੋਕ ਜ਼ਖਮੀ ਹੋ ਗਏ। ਪੁਲਿਸ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ, ਇਸ ਘਟਨਾ ਤੋਂ ਬਾਅਦ ਗੋਲੀਬਾਰੀ ਕਰਨ ਵਾਲਾ ਸ਼ੂਟਰ ਫਰਾਰ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਇਹ ਘਟਨਾ ਵਿਸਕਾਨਸਿਨ ਰਾਜ ਦੇ ਵਾਵਾਤੋਸਾ ਵਿਚ ਮਿਲਵਾਕੀ ਨੇੜੇ ਮੈਟਫਾਇਰ ਮਾਲ ਵਿਖੇ ਵਾਪਰੀ।
ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਅਤੇ ਮਿਲਵਾਕੀ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਟਵੀਟ ਕੀਤਾ ਹੈ ਕਿ ਉਨ੍ਹਾਂ ਦੇ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਸਥਾਨਕ ਪੁਲਿਸ ਕਾਰਵਾਈ ਦੀ ਹਮਾਇਤ ਕਰ ਰਹੇ ਸਨ। ਵਾਵਾਤੋਸਾ ਪੁਲਿਸ ਨੇ ਇੱਕ ਬਿਆਨ ਵਿਚ ਕਿਹਾ ਹੈ ਕਿ ਜਿਵੇਂ ਹੀ ਪੁਲਿਸ ਦੀ ਐਮਰਜੈਂਸੀ ਸੇਵਾ ਦੇ ਕਰਮਚਾਰੀ ਉਥੇ ਪਹੁੰਚੇ ਤਾਂ ਸ਼ੂਟਰ ਉਥੋਂ ਲਾਪਤਾ ਹੋ ਗਿਆ।
ਜਾਣਕਾਰੀ ਅਨੁਸਾਰ ਜ਼ਖਮੀਆਂ ਵਿੱਚੋਂ ਸੱਤ ਜਵਾਨ ਹਨ ਅਤੇ ਇੱਕ ਨਾਬਾਲਗ ਹੈ। ਸਾਰਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਅਜੇ ਤੱਕ ਸਾਰੇ ਜ਼ਖਮੀਆਂ ਦੀ ਸਥਿਤੀ ਦਾ ਪਤਾ ਨਹੀਂ ਲੱਗ ਸਕਿਆ ਹੈ, ਪਰ ਵਾਵਾਤੋਸਾ ਦੇ ਮੇਅਰ ਮੇਨਬਰਾਈਡ ਨੇ ਕਿਹਾ ਹੈ ਕਿ ਜ਼ਖਮੀਆਂ ਵਿਚੋਂ ਕਿਸੇ ਦੀ ਹਾਲਤ ਚਿੰਤਾਜਨਕ ਜਾਂ ਗੰਭੀਰ ਨਹੀਂ ਹੈ।
ਪੁਲਿਸ ਨੇ ਨਿਸ਼ਾਨੇਬਾਜ਼ ਦੀ ਪਛਾਣ 20 ਤੋਂ 30 ਸਾਲ ਦੇ ਵਿਚਕਾਰ ਇੱਕ ਗੋਰੇ ਨੌਜਵਾਨ ਵਜੋਂ ਕੀਤੀ ਹੈ। ਇਸ ਘਟਨਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਦੇ ਅਨੁਸਾਰ ਗੋਲੀਬਾਰੀ ਦੌਰਾਨ ਮਾਲ ਦੇ ਕਈ ਕਰਮਚਾਰੀ ਇਮਾਰਤ ਦੇ ਅੰਦਰ ਪਨਾਹ ਲੈ ਚੁੱਕੇ ਹਨ। ਮਾਲ ਦੀ ਇਕ ਮਹਿਲਾ ਦੁਕਾਨਦਾਰ, ਜਿਲ ਵੋਲੀ ਨੇ ਦੱਸਿਆ ਕਿ ਜਦੋਂ ਗੋਲੀਬਾਰੀ ਹੋਈ ਤਾਂ ਉਹ ਆਪਣੀ 79 ਸਾਲਾਂ ਦੀ ਮਾਂ ਨਾਲ ਮਾਲ ਦੇ ਅੰਦਰ ਸੀ।