ਭਾਰਤੀ ਮੂਲ ਦੀ ਮਾਲਾ ਅਡਿਗਾ ਹੋਵੇਗੀ ਬਾਇਡੇਨ ਦੀ ਪਤਨੀ ਦੀ ਸਲਾਹਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਾਲ 2008 'ਚ ਓਬਾਮਾ ਦੇ ਪ੍ਰਚਾਰ ਅਭਿਆਨ ਟੀਮ ਨਾਲ ਜੁੜਨ ਤੋਂ ਪਹਿਲਾਂ ਅਡਿਗਾ ਸ਼ਿਕਾਗੋ ਲਾਅ ਫਰਮ 'ਚ ਕੰਮ ਕਰਦੀ ਸੀ। 

Indian-American Mala Adiga

ਵਾਸ਼ਿੰਗਟਨ : ਅਮਰੀਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਜੋ ਬਾਇਡਨ ਨੇ ਪਤਨੀ ਜਿਲ ਲਈ ਭਾਰਤੀ ਮੂਲ ਦੀ ਅਮਰੀਕੀ ਮਹਿਲਾ ਮਾਲਾ ਅਡਿਗਾ ਨੂੰ ਨੀਤੀ ਨਿਰਦੇਸ਼ਕ ਨਿਯੁਕਤ ਕੀਤਾ ਹੈ।  ਦੱਸ ਦੇਈਏ ਕਿ ਅਡਿਗਾ ਜਿਲ ਬਾਇਡੇਨ ਦੇ ਸੀਨੀਅਰ ਸਲਾਹਕਾਰ ਅਤੇ ਬਾਇਡੇਨ-ਕਮਲਾ ਹੈਰਿਸ ਕੈਂਪ ਵਿਖੇ ਸੀਨੀਅਰ ਨੀਤੀ ਸਲਾਹਕਾਰ ਵਜੋਂ ਸੇਵਾ ਨਿਭਾਅ ਚੁੱਕੀ ਹੈ। ਇਸ ਤੋਂ ਪਹਿਲਾਂ ਅਡਿਗਾ ਬਾਇਡੇਨ ਫਾਉਂਡੇਸ਼ਨ ਵਿਚ ਉੱਚ ਸਿੱਖਿਆ ਅਤੇ ਮਿਲਟਰੀ ਫੈਮਲੀ ਲਈ ਡਾਇਰੈਕਟਰ ਸੀ।

ਜਾਣੋ ਭਾਰਤੀ-ਅਮਰੀਕੀ ਮਾਲਾ ਅਡਿਗਾ ਹੈ ਕੋਣ 
-ਇਲਿਨੋਈਸ ਦੀ ਰਹਿਣ ਵਾਲੀ ਅਡਿਗਾ ਨੇ ਯੂਨੀਵਰਸਿਟੀ ਆਫ ਮਿਨਿਸੋਟਾ ਸਕੂਲ ਆਫ ਪਬਲਿਕ ਹੈਲਥ ਦੇ ਗ੍ਰਿਨਲ ਕਾਲਜ ਅਤੇ ਪਬਲਿਕ ਹੈਲਥ ਅਤੇ ਸ਼ਿਕਾਗੋ ਲਾਅ ਸਕੂਲ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ। 

-ਸਾਲ 2008 'ਚ ਓਬਾਮਾ ਦੇ ਪ੍ਰਚਾਰ ਅਭਿਆਨ ਟੀਮ ਨਾਲ ਜੁੜਨ ਤੋਂ ਪਹਿਲਾਂ ਅਡਿਗਾ ਸ਼ਿਕਾਗੋ ਲਾਅ ਫਰਮ 'ਚ ਕੰਮ ਕਰਦੀ ਸੀ। 
-ਸ਼ੁਰੂਆਤ 'ਚ ਅਡਿਗਾ ਨੇ ਓਬਾਮਾ ਪ੍ਰਸ਼ਾਸਨ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਐਸੋਸੀਏਟ ਅਟਾਰਨੀ ਜਨਰਲ ਦੇ ਵਕੀਲ ਦੇ ਤੌਰ 'ਤੇ ਕੀਤੀ ਸੀ। 
-ਅਡਿਗਾ ਤੋਂ ਇਲਾਵਾ ਬਾਇਡਨ ਨੇ ਵ੍ਹਾਈਟ ਹਾਊਸ ਦੇ ਸੀਨੀਅਰ ਸਟਾਫ ਦੇ ਤੌਰ 'ਤੇ ਚਾਰ ਹੋਰ ਲੋਕਾਂ ਦੀ ਨਿਯੁਕਤੀ ਕੀਤੀ ਹੈ।