ਦੁਬਈ ਏਅਰ ਸ਼ੋਅ ਦੌਰਾਨ ਹਾਦਸਾਗ੍ਰਸਤ ਲੜਾਕੂ ਜਹਾਜ਼ ਦੇ ਪਾਇਲਟ ਦੀ ਮੌਤ
ਉਡਾਣ ਦੇ ਦੌਰਾਨ ਤੇਜ਼ਸ ਲੜਾਕੂ ਜਹਾਜ਼ ਹਾਦਸਾਗ੍ਰਸਤ
ਦੁਬਈ: ਦੁਬਈ ਏਅਰ ਸ਼ੋਅ ਦੌਰਾਨ ਭਾਰਤੀ ਹਵਾਈ ਸੈਨਾ ਦਾ ਤੇਜਸ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਹ ਹਾਦਸਾ ਅਲ ਮਕਤੂਮ ਹਵਾਈ ਅੱਡੇ 'ਤੇ ਚੱਲ ਰਹੇ ਏਅਰ ਸ਼ੋਅ ਦੌਰਾਨ ਇੱਕ ਡੈਮੋ ਉਡਾਣ ਦੌਰਾਨ ਵਾਪਰਿਆ। ਨਿਊਜ਼ ਏਜੰਸੀ ਏਪੀ ਨੇ ਰਿਪੋਰਟ ਦਿੱਤੀ ਕਿ ਇਹ ਹਾਦਸਾ ਸ਼ੁੱਕਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 3:40 ਵਜੇ ਵਾਪਰਿਆ।
ਇਸ ਹਾਦਸੇ ਵਿੱਚ ਤੇਜਸ ਦੇ ਪਾਇਲਟ ਦੀ ਵੀ ਮੌਤ ਹੋ ਗਈ। ਭਾਰਤੀ ਹਵਾਈ ਸੈਨਾ ਨੇ ਇਸਦੀ ਪੁਸ਼ਟੀ ਕੀਤੀ। ਜਹਾਜ਼ ਦੇ ਕਰੈਸ਼ ਹੁੰਦੇ ਹੀ ਉਸ ਵਿੱਚ ਅੱਗ ਲੱਗ ਗਈ, ਅਤੇ ਹਵਾਈ ਅੱਡੇ 'ਤੇ ਕਾਲੇ ਧੂੰਏਂ ਦਾ ਗੁਬਾਰ ਦੇਖਿਆ ਗਿਆ।
ਇਸ ਹਾਦਸੇ ਤੋਂ ਬਾਅਦ, ਭਾਰਤੀ ਹਵਾਈ ਸੈਨਾ ਨੇ ਲੜਾਕੂ ਜਹਾਜ਼ ਦੇ ਕਰੈਸ਼ ਹੋਣ ਦੇ ਕਾਰਨਾਂ ਦੀ ਜਾਂਚ ਲਈ ਇੱਕ ਕੋਰਟ ਆਫ਼ ਇਨਕੁਆਰੀ ਸਥਾਪਤ ਕੀਤੀ ਹੈ।ਇਹ ਹਵਾਈ ਸੈਨਾ ਦੇ ਤੇਜਸ ਜੈੱਟ ਦੇ ਕਰੈਸ਼ ਹੋਣ ਦੀ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ, 2024 ਵਿੱਚ, ਰਾਜਸਥਾਨ ਦੇ ਪੋਖਰਣ ਵਿੱਚ ਇੱਕ ਅਭਿਆਸ ਦੌਰਾਨ ਇੰਜਣ ਫੇਲ੍ਹ ਹੋਣ ਕਾਰਨ ਤੇਜਸ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ।