ਡਾਕਟਰ ਨੇ ਡਾਇਰੀ 'ਚ ਲਿਖੀ 349 ਬੱਚਿਆਂ ਨਾਲ ਕੀਤੀ ਦਰਿੰਦਗੀ ਦੀ ਦਾਸਤਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੱਸਿਆ ਜਾ ਰਿਹਾ ਹੈ ਕਿ ਬਤੌਰ ਸਰਜਨ Joel Le Scouarnec ਨੇ ਤਿੰਨ ਦਹਾਕਿਆਂ ਤੱਕ ਮੱਧ ਅਤੇ ਪੱਛਮੀ ਫਰਾਂਸ ਦੇ ਹਸਪਤਾਲਾਂ ਵਿਚ ਕੰਮ ਕੀਤਾ।

Doctor

ਨਵੀਂ ਦਿੱਲੀ: ਫਰਾਂਸ ਵਿਚ ਜਿਨਸੀ ਸ਼ੋਸ਼ਣ ਨਾਲ ਜੁੜਿਆ ਹੁਣ ਤੱਕ ਦਾ ਸਭ ਤੋਂ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਕਰਤਾਵਾਂ ਨੂੰ ਸ਼ੱਕ ਹੈ ਕਿ ਇਸ ਡਾਕਟਰ ਨੇ ਬੀਤੇ 30 ਸਾਲਾਂ ਵਿਚ 349 ਬੱਚਿਆਂ ਦਾ ਸ਼ੋਸ਼ਣ ਕੀਤਾ ਹੈ। ਬੀਤੇ ਸ਼ੁੱਕਰਵਾਰ ਨੂੰ ਪ੍ਰਾਸੀਕਿਊਟਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂ ਕੀਤੀ ਜਾ ਰਹੀ ਹੈ। 68 ਸਾਲ ਦੇ ਸਰਜਨ Joel Le Scouarnec ‘ਤੇ ਬੱਚਿਆਂ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਮਾਰਚ ਤੋਂ ਟ੍ਰਾਇਲ ਚਲਾਇਆ ਜਾਵੇਗਾ।

ਜਾਂਚ ਕਰਤਾਵਾਂ ਨੂੰ ਜਾਂਚ ਦੌਰਾਨ ਡਾਕਟਰ ਦੀ ਇਕ ਨਿੱਜੀ ਡਾਇਰੀ ਮਿਲੀ ਸੀ। ਇਸ ਡਾਇਰੀ ਵਿਚ Joel Le Scouarnec ਨੇ ਬੱਚਿਆਂ ਦੇ ਨਾਲ ਕੀਤੇ ਗਏ ਸ਼ੋਸ਼ਣ ਦਾ ਬਿਓਰਾ ਲਿਖਿਆ ਸੀ ਅਤੇ ਉਹਨਾਂ ਨੂੰ ਨੰਬਰ ਵਿਚ ਦਿੱਤਾ ਸੀ। ਗੰਭੀਰ ਗੱਲ ਇਹ ਹੈ ਕਿ ਇਸ ਡਾਇਰੀ ਵਿਚ ਬੱਚਿਆਂ ਦੇ ਨਾਂਅ ਵੀ ਲਿਖੇ ਸੀ, ਜਿਸ ਨਾਲ ਪੁਲਿਸ ਨੂੰ ਇਹਨਾਂ ਬੱਚਿਆਂ ਨੂੰ ਖੋਜਣ ਵਿਚ ਅਸਾਨੀ ਹੋਈ।

Northwest France ਦੇ ਚੀਫ ਪ੍ਰਾਸੀਕਿਊਟਰ, Laureline Peyrefitte ਨੇ ਬੀਤੇ ਸ਼ੁੱਕਰਵਾਰ ਨੂੰ ਕਿਹਾ ਕਿ ‘ਜਿਨਸੀ ਸ਼ੋਸ਼ਣ ਦੇ ਸ਼ਿਕਾਰ ਬੱਚਿਆਂ ਦੀ ਗਿਣਤੀ 349 ਹੋ ਸਕਦੀ ਹੈ। ਕਈ ਮਾਮਲੇ ਪੁਰਾਣੇ ਵੀ ਹਨ’। ਇਸ ਮਾਮਲੇ ਵਿਚ ਪੁਲਿਸ ਨੇ ਕੁੱਲ 229 ਲੋਕਾਂ ਨਾਲ ਪੁੱਛ-ਗਿੱਛ ਕੀਤੀ ਹੈ ਅਤੇ ਹੋਰ ਕਈ ਲੋਕਾਂ ਨੇ ਡਾਕਟਰ ‘ਤੇ ਲੱਗੇ ਇਲਜ਼ਾਮਾਂ ਨੂੰ ਸਹੀ ਕਿਹਾ ਹੈ।

ਇਸ ਮਾਮਲੇ ਵਿਚ ਕੁਝ ਪੀੜਤਾਂ ਦੇ ਵਕੀਲ ਨੇ ਦੱਸਿਆ ਕਿ ‘ਪੀੜਤ ਬੱਚਿਆਂ ਨੂੰ ਅਪਣੇ ਨਾਲ ਵਾਪਰੀ ਘਟਨਾ ਬਾਰੇ ਚੰਗੀ ਤਰ੍ਹਾਂ ਪਤਾ ਹੈ ਪਰ ਉਹਨਾਂ ਨੇ ਡਰ ਕਾਰਨ ਕਿਸੇ ਸਾਹਮਣੇ ਅਪਣਾ ਮੂੰਹ ਨਹੀਂ ਖੋਲਿਆ’। ਦੱਸ ਦਈਏ ਕਿ ਡਾਕਟਰ Joel Le Scouarnec ਫਿਲਹਾਲ ਜੇਲ੍ਹ ਵਿਚ ਹਨ ਅਤੇ ਟ੍ਰਾਇਲ ਦਾ ਇੰਤਜ਼ਾਰ ਕਰ ਰਹੇ ਹਨ। ਫਸਟ ਡਿਗਟੀ ਚਾਰਜ ਵਿਚ ਦੋਸ਼ੀ ਪਾਏ ਜਾਣ ‘ਤੇ ਉਹਨਾਂ ਨੂੰ 20 ਸਾਲ ਦੀ ਸਜ਼ਾ ਹੋ ਸਕਦੀ ਹੈ।