7 ਮਹੀਨੇ ਦਾ ਬੱਚਾ ਬਣਿਆ ਅਮਰੀਕਾ ਦਾ ਮੇਅਰ
ਅਮਰੀਕਾ ਦੇ ਟੈਕਸਾਸ ਸੂਬੇ ਦੇ ਸ਼ਹਿਰ ਵ੍ਹਾਈਟਹਾਲ ਵਿਚ 7 ਮਹੀਨੇ ਦੇ ਵਿਲੀਅਮ ਚਾਰਲੀ ਮੈਕਮਿਲਨ ਨੂੰ ਆਨਰੇਰੀ ਮੇਅਰ ਬਣਾਇਆ ਗਿਆ ਹੈ।
ਵਾਸ਼ਿੰਗਟਨ : ਅਮਰੀਕਾ ਦੇ ਟੈਕਸਾਸ ਸੂਬੇ ਦੇ ਸ਼ਹਿਰ ਵ੍ਹਾਈਟਹਾਲ ਵਿਚ 7 ਮਹੀਨੇ ਦੇ ਵਿਲੀਅਮ ਚਾਰਲੀ ਮੈਕਮਿਲਨ ਨੂੰ ਆਨਰੇਰੀ ਮੇਅਰ ਬਣਾਇਆ ਗਿਆ ਹੈ। ਉਨ੍ਹਾਂ ਨੇ ਪਿਛਲੇ ਦਿਨੀਂ ਵ੍ਹਾਈਟਹਾਲ ਕਮਿਊਨਿਟੀ ਸੈਂਟਰ ਵਿਚ ਮੇਅਰ ਚੁਣੇ ਜਾਣ ਤੋਂ ਬਾਅਦ ਆਪਣੇ ਅਹੁਦੇ ਦੀ ਸਹੁੰ ਚੁੱਕੀ। ਚਾਰਲੀ ਦੇ ਸਹੁੰ ਚੁੱਕ ਸਮਾਗਮ ਵਿਚ 150 ਲੋਕ ਪਹੁੰਚੇ। ਉਸ ਨੂੰ ਇਸ ਸਾਲ ਅਕਤੂਬਰ ਵਿਚ ਗ੍ਰਾਈਮਜ਼ ਕਾਊਂਟੀ ਦਾ ਮੇਅਰ ਚੁਣਿਆ ਗਿਆ।
ਅਸਲ ਵਿਚ ਹਰੇਕ ਸਾਲ ਵ੍ਹਾਈਟਹਾਲ ਵਾਲੰਟੀਅਰ ਫਾਇਰ ਵਿਭਾਗ ਦੇ ਸਾਲਾਨਾ ਬੀ.ਬੀ.ਕਿਊ. ਫੰਡਰੇਜ਼ਰ ਪ੍ਰੋਗਰਾਮ ਦੌਰਾਨ ਮੇਅਰ ਦੇ ਅਹੁਦੇ ਲਈ ਬੋਲੀ ਲਗਾਈ ਜਾਂਦੀ ਹੈ। ਇਸ ਵਾਰੀ ਚਾਰਲੀ ਦੇ ਨਾਮ 'ਤੇ ਸਭ ਤੋਂ ਜ਼ਿਆਦਾ ਬੋਲੀ ਲਗਾਈ ਗਈ, ਜਿਸ ਦੇ ਬਾਅਦ ਉਸ ਨੂੰ ਦੇਸ਼ ਦਾ ਸਭ ਤੋਂ ਘੱਟ ਉਮਰ ਦਾ ਮੇਅਰ ਚੁਣਿਆ ਗਿਆ। ਸਹੁੰ ਚੁੱਕਣ ਸਮੇਂ ਚਾਰਲੀ ਦੇ ਮਾਤਾ-ਪਿਤਾ ਨੇ ਉਸ ਨੂੰ ਗੋਦੀ ਚੁੱਕਿਆ ਹੋਇਆ ਸੀ।
ਚਾਰਲੀ ਦੇ ਸਹੁੰ ਚੁੱਕਣ ਦੇ ਸ਼ਬਦ ਉਸ ਦੇ ਮਾਤਾ-ਪਿਤਾ ਨੇ ਦੁਹਰਾਏ। ਇਸ ਵਿਚ ਕਿਹਾ ਗਿਆ ਕਿ ਮੈਂ ਵਿਲੀਅਮ ਚਾਰਲਸ ਮੈਕਮਿਲਨ ਵਾਅਦਾ ਕਰਦਾ ਹਾਂ ਕਿ ਵ੍ਹਾਈਟਹਾਲ ਦੇ ਮੇਅਰ ਦੇ ਅਹੁਦੇ 'ਤੇ ਈਮਾਨਦਾਰੀ ਅਤੇ ਆਪਣੀ ਸਮੱਰਥਾ ਦੇ ਮੁਤਾਬਕ ਕੰਮ ਕਰਾਂਗਾ। ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਖੇਡ ਦੇ ਮੈਦਾਨ ਵਿਚ ਉਹ ਪਿਆਰ ਨਾਲ ਪੇਸ਼ ਆਉਣ, ਬਿਹਤਰ ਜ਼ਿੰਦਗੀ ਅਤੇ ਸਾਫ-ਸਫਾਈ ਦਾ ਧਿਆਨ ਰੱਖਣ।
ਇਸ ਸਹੁੰ ਚੁੱਕ ਸਮਾਰੋਹ ਵਿਚ ਆਏ ਜੋਸ਼ ਫਲਟਜ਼ ਦਾ ਕਹਿਣਾ ਸੀ ਕਿ ਚਾਰਲੀ ਆਪਣੇ ਮਾਤਾ-ਪਿਤਾ ਸ਼ਾਡ ਅਤੇ ਨੈਨਸੀ ਦੇ ਨਾਲ ਸਹੁੰ ਚੁੱਕਣ ਲਈ ਆਇਆ ਸੀ। 41 ਸਾਲਾ ਜੋਸ਼ ਫਲਟਜ਼ ਨੇ ਦਸਿਆ ਕਿ ਚਾਰਲੀ ਇੱਥੇ ਆਇਆ ਅਤੇ ਲੋਕਾਂ ਦੀ ਉਤਸੁਕਤਾ ਦੇਖ ਖੁਸ਼ ਹੋ ਰਿਹਾ ਸੀ। ਇਵੈਂਟ ਵਿਚ ਇਕ ਲੋਕਲ ਬੈਂਡ ਦੇ ਮੈਂਬਰ ਵੀ ਆਏ,
ਜਿਹਨਾਂ ਨੇ ਦੇਸ਼ਭਗਤੀ ਦੇ ਗੀਤ ਗਾਏ ਅਤੇ ਸਥਾਨਕ ਹਾਈ ਸਕੂਲ ਦੇ ਡਾਂਸ ਗਰੁੱਪ ਮੈਂਬਰਾਂ ਨੇ ਵੀ ਪ੍ਰਦਰਸ਼ਨ ਕੀਤਾ।'' ਇਸ ਇਵੈਂਟ ਦੀ ਪਲਾਨਿੰਗ ਚਾਰਲੀ ਦੇ ਮਾਤਾ-ਪਿਤਾ ਨੇ ਕੀਤੀ ਸੀ। ਚਾਰਲੀ ਨੇ ਬਕਾਇਦਾ ਮੇਅਰ ਦੇ ਅਹੁਦੇ ਦੀ ਸਹੁੰ ਚੁੱਕੀ, ਜਿਸ ਦੀ ਨਿਗਰਾਨੀ ਫ੍ਰੈਂਕ ਪੋਕਲੁਦਾ ਨੇ ਕੀਤੀ