ਜ਼ਬਰਦਸਤ ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਉੱਤਰੀ ਕੈਲੀਫੋਰਨੀਆ, 2 ਦੀ ਮੌਤ, 11 ਜ਼ਖਮੀ
ਭੂਚਾਲ ਕਾਰਨ ਸੜਕਾਂ ਅਤੇ ਮਕਾਨਾਂ ਨੂੰ ਨੁਕਸਾਨ ਪੁੱਜਾ ਹੈ
Earthquake
ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਦੇ ਯੂਰੇਕਾ ਇਲਾਕੇ 'ਚ ਭੂਚਾਲ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 11 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਹ ਜਾਣਕਾਰੀ ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦਿੱਤੀ ਹੈ। ਇਸ ਭੂਚਾਲ ਕਾਰਨ ਸੜਕਾਂ ਅਤੇ ਮਕਾਨਾਂ ਨੂੰ ਨੁਕਸਾਨ ਪੁੱਜਾ ਹੈ। ਭੂਚਾਲ ਇੰਨਾ ਜ਼ਬਰਦਸਤ ਸੀ ਕਿ ਲੋਕ ਨੀਂਦ ਤੋਂ ਜਾਗ ਪਏ। ਹੁਣ ਹਜ਼ਾਰਾਂ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ।
ਸਾਨ ਫ੍ਰਾਂਸਿਸਕੋ ਤੋਂ ਲਗਭਗ 343 ਕਿਲੋਮੀਟਰ ਉੱਤਰ-ਪੱਛਮ ਵਿਚ ਫਰਨਡੇਲ ਨੇੜੇ ਸਵੇਰੇ 2.34 ਵਜੇ 6.4 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਕਾਰਨ ਕਿਸੇ ਜਾਨੀ ਨੁਕਸਾਨ ਦੀ ਫਿਲਹਾਲ ਕੋਈ ਸੂਚਨਾ ਨਹੀਂ ਹੈ। ਇਸ ਭੂਚਾਲ ਦਾ ਕੇਂਦਰ ਤੱਟ ਦੇ ਨੇੜੇ 10 ਮੀਲ ਦੀ ਡੂੰਘਾਈ 'ਤੇ ਸੀ। ਇਸ ਤੋਂ ਬਾਅਦ ਕਈ ਝਟਕੇ ਆਏ।