China News: ਚੀਨ 'ਚ ਕੋਲੇ ਦੀ ਖਾਨ 'ਚ ਵਾਪਰਿਆ ਵੱਡਾ ਹਾਦਸਾ, ਦੱਬਣ ਕਾਰਨ 12 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

China News: 13 ਲੋਕ ਹੋਏ ਗੰਭੀਰ ਜ਼ਖ਼ਮੀ

A major accident occurred in a coal mine in China news in punjabi

A major accident occurred in a coal mine in China news in punjabi: ਨਵੀਂ ਦਿੱਲੀ ਚੀਨ 'ਚ ਭੂਚਾਲ ਦਾ ਕਹਿਰ ਅਜੇ ਰੁਕਿਆ ਨਹੀਂ ਸੀ ਕਿ ਇਕ ਹੋਰ ਹਾਦਸੇ ਨੇ ਕਈ ਲੋਕਾਂ ਦੀ ਜਾਨ ਲੈ ਲਈ। ਚੀਨ 'ਚ ਕੋਲੇ ਦੀ ਖਾਨ 'ਚ ਹੋਏ ਭਿਆਨਕ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਕਈ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਇਹ ਘਟਨਾ ਚੀਨ ਦੇ ਹੀਲੋਂਗਜਿਆਂਗ ਸੂਬੇ ਵਿੱਚ ਇੱਕ ਕੋਲੇ ਦੀ ਖਾਨ ਵਿੱਚ ਵਾਪਰੀ।

ਇਹ ਵੀ ਪੜ੍ਹੋ: Punjab News : ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਜਾਪਾਨ ਦਾ ਕੀਤਾ ਦੌਰਾ

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਧਿਕਾਰਤ ਸੂਤਰਾਂ ਮੁਤਾਬਕ ਇਸ ਹਾਦਸੇ 'ਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 13 ਜ਼ਖ਼ਮੀ ਹੋ ਗਏ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇੱਕ ਰਿਪੋਰਟ ਵਿੱਚ ਕਿਹਾ ਕਿ ਇਹ ਹਾਦਸਾ ਹੇਂਗਸ਼ਾਨ ਜ਼ਿਲ੍ਹੇ ਵਿੱਚ ਕੁਨਯੁਆਨ ਕੋਲਾ ਖਾਨ ਵਿੱਚ ਬੁੱਧਵਾਰ ਦੁਪਹਿਰ ਨੂੰ ਵਾਪਰਿਆ। ਹਾਦਸੇ 'ਚ ਜ਼ਖ਼ਮੀ ਹੋਏ 13 ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਚੀਨ ਕੋਲੇ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਉਪਭੋਗਤਾ ਹੈ।

ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ ਪੁਲਿਸ ਨੇ ਨਸ਼ਾ ਤਸਕਰਾਂ ਦੀ 23 ਕਰੋੜ ਦੀ ਜਾਇਦਾਦ ਕੀਤੀ ਸੀਲ

(For more news apart from A major accident occurred in a coal mine in China news in punjabi , stay tuned to Rozana Spokesman)